Last 24 Hour Punjab Punjabi

“ਕਾਂਗਰਸ ਹਾਈਕਮਾਂਡ ਸੁਣੇ ਪੰਜਾਬ ਦੀ ਆਵਾਜ਼ -ਚੰਨੀ ਨੂੰ CM ਦਾ ਚਿਹਰਾ ਐਲਾਨ ਕਰੇ”: ਕੋੜੀ ਬੇਅੰਤ ਸਿੰਘ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 20-08-2026

(ਰਿਪੋਰਟ: ਜੇ ਪੀ ਸਿੰਘ, ਸੁਖਦੇਵ ਸਿੰਘ)

ਹਲਕਾ ਖੰਨਾ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਮੰਡਲ ਕੋਆਰਡੀਨੇਟਰ ਕੋੜੀ ਬੇਅੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਵੋਟਰਾਂ ਵਿੱਚ ਕਾਂਗਰਸ ਪਾਰਟੀ ਪ੍ਰਤੀ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਵਿਰੋਧੀ ਧਿਰਾਂ ਚੋਣ ਲੜਨ ਦੀ ਬਜਾਏ ਆਪਸ ਵਿੱਚ ਹੀ ਲੜ ਰਹੀਆਂ ਹਨ। ਜਦੋਂ ਕਿ ਪੰਜਾਬ ਦਾ ਹਰ ਵਰਗ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਲਈ ਤਿਆਰ-ਬਰ-ਤਿਆਰ ਬੈਠਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਦੇ ਲਗਭਗ ਕੁਝ ਮਹੀਨਿਆਂ ਦੇ ਸ਼ਾਸਨ ਕਾਲ ਨੂੰ ਬਹੁਤ ਨੇੜਿਓਂ ਦੇਖਿਆ ਹੈ। ਉਨ੍ਹਾਂ ਨੇ ਇੰਨੇ ਥੋੜ੍ਹੇ ਸਮੇਂ ਵਿੱਚ ਪੰਜਾਬ ਅਤੇ ਪੰਜਾਬੀਆਂ ਲਈ ਉਹ ਕੁਝ ਕਰ ਵਿਖਾਇਆ ਜਿਸ ਦੇ ਹਰ ਪੰਜਾਬੀ ਕਾਇਲ ਹਨ।

ਅੱਜ ਦੀ ਸਰਕਾਰ ਵੀ ਉਨ੍ਹਾਂ ਦੀਆਂ ਨੀਤੀਆਂ ਨੂੰ ਕਿਸੇ ਹੱਦ ਤੱਕ ਅਪਣਾ ਰਹੀ ਹੈ। ਚੰਨੀ ਸਾਹਿਬ ਦੀ ਹਰਮਨਪਿਆਰਤਾ ਅੱਜ ਵੀ ਜਨਤਾ ਦੇ ਸਿਰ-ਚੜ੍ਹ ਕੇ ਬੋਲ ਰਹੀ ਹੈ। ਜਾਤ-ਪਾਤ ਤੋਂ ਉੱਪਰ ਉੱਠ ਕੇ ਸਾਰਾ ਪੰਜਾਬੀ ਭਾਈਚਾਰਾ ਅੱਜ ਚੰਨੀ ਸਾਹਿਬ ਦੀ ਗੱਲ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਆਵਾਜ਼ ਹੈ ਕਿ ਕਾਂਗਰਸ ਹਾਈਕਮਾਂਡ ਚੰਨੀ ਸਾਹਿਬ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੇ। ਚੰਨੀ ਸਾਹਿਬ ਅਤੇ ਉਨ੍ਹਾਂ ਦੀ ਸੁਯੋਗ ਟੀਮ ਦੀ ਅਗਵਾਈ ਹੇਠ ਕਾਂਗਰਸ ਇਕਜੁੱਟਤਾ ਨਾਲ ਚੋਣਾਂ ਲੜੇਗੀ, ਜਿਸ ਨਾਲ ਕਾਂਗਰਸ ਦੀ ਜਿੱਤ ਯਕੀਨੀ ਹੈ।

ਪਰ ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਦੇ ਇੰਚਾਰਜ ਲਗਾਏ ਗਏ ਆਗੂਆਂ ਦੀਆਂ ਪੰਜਾਬ ਵਿੱਚ ਗਤੀਵਿਧੀਆਂ ਬਹੁਤ ਹੀ ਹੈਰਾਨੀਜਨਕ ਹਨ। ਕੀ ਉਨ੍ਹਾਂ ਨੂੰ ਪੰਜਾਬ ਦੀ ਗਰਾਊਂਡ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ, ਜੋ ਸਮੁੱਚਾ ਪੰਜਾਬ ਬੋਲ ਰਿਹਾ ਹੈ?

ਉਨ੍ਹਾਂ ਅੱਗੇ ਕਿਹਾ ਕਿ ਅੱਜ ਹਰ ਪਾਸੇ “ਚੰਨੀ-ਚੰਨੀ” ਹੋਈ ਪਈ ਹੈ। ਹਰ ਵਰਗ ਦੇ ਹੱਕਾਂ ਲਈ ਲੜਨ ਵਾਲੇ ਅਤੇ ਹਰ ਵਰਗ ਨਾਲ ਖੜ੍ਹਨ ਵਾਲੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਹੀ ਪੰਜਾਬ ਦੀ ਪਹਿਲੀ ਪਸੰਦ ਹਨ। ਮੇਰੀ ਸਾਰਿਆਂ ਨੂੰ ਇੱਕੋ ਅਪੀਲ ਹੈ ਕਿ 2027 ਵਿੱਚ ਆਪਾਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਉਣ ਦਾ ਮੌਕਾ ਨਾ ਖੁੰਝਾਈਏ।

ਨਾਲ ਹੀ ਉਨ੍ਹਾਂ ਖੰਨਾ ਹਲਕੇ ਦੇ ਮਾਣ ਸਰਦਾਰ ਗੁਰਕੀਰਤ ਸਿੰਘ ਕੋਟਲੀ ਜੀ ਨੂੰ ਕੈਬਨਿਟ ਮੰਤਰੀ ਬਣਾਉਣ ਦੀ ਮੰਗ ਵੀ ਕੀਤੀ।

Related posts

शिकायती प्रार्थना पत्रों के निस्तारण के सम्बन्ध में की गई समीक्षा ।

JL News

ਮੁੱਖ ਮੰਤਰੀ ਨੇ ਮਸਤੂਆਣਾ ਸਾਹਿਬ ਵਿੱਚ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਾ ਰੱਖਿਆ ਨੀਂਹ ਪੱਥਰ, ਆਖੀਆ ਇਹ ਗੱਲਾਂ l

JL News

अपर पुलिस अधीक्षक द्वारा पुलिस बल को हरी झंडी दिखाते हुए किया गया रवाना– पढ़े खबर

JL News
Download Application