Last 24 Hour Punjab Punjabi

ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਪਿੰਡ ਮੰਡਿਆਲਾ ਕਲਾਂ ਵਿਖੇ ਬੀਬੀਆਂ-ਭੈਣਾਂ ਨਾਲ ਅਹਿਮ ਮੀਟਿੰਗ-

ਜੇਐਲ ਨਿਊਜ਼ / JL NEWS

ਖੰਨਾ (ਪੰਜਾਬ) / 31-07-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਹਲਕਾ ਪ੍ਰਧਾਨ ਬੀਬੀ ਕੁਲਦੀਪ ਕੌਰ ਗਗਨ ਕਾਲੀਰਾਓ ਜੀ ਵੱਲੋਂ ਪਿੰਡ ਮੰਡਿਆਲਾ ਕਲਾਂ ਵਿਖੇ ਬੀਬੀਆਂ-ਭੈਣਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।

ਇਸ ਮੌਕੇ ਬੀਬੀ ਕੁਲਦੀਪ ਕੌਰ ਕਾਲੀਰਾਓ ਨੇ ਕਿਹਾ ਕਿ ਹਲਕਾ ਖੰਨਾ ਵਿੱਚ ਇਸਤਰੀ ਵਿੰਗ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਅਤੇ ਹਰ ਸਮਾਜਿਕ, ਸੱਭਿਆਚਾਰਕ ਅਤੇ ਸੇਵਾ ਕਾਰਜ ਵਿੱਚ ਅੱਗੇ ਲਿਆਉਣ ਲਈ ਮਿਲ ਕੇ ਕੰਮ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਾਡੀਆਂ ਮਾਵਾਂ ਵੱਲੋਂ ਦਿੱਤੇ ਆਸ਼ੀਰਵਾਦ ਅਤੇ ਭੈਣਾਂ ਵੱਲੋਂ ਮਿਲੇ ਪਿਆਰ ਸਤਿਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ 2027 ਵਿੱਚ ਪੰਜਾਬ ਵਿੱਚ ਆਪਣੀ ਅਕਾਲੀ ਸਰਕਾਰ ਲਿਆਂਦੀ ਜਾਵੇਗੀ।

ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਬੀਬੀਆਂ ਅਤੇ ਭੈਣਾਂ ਨੇ ਸ਼ਿਰਕਤ ਕੀਤੀ।

Related posts

पुलिस अधीक्षक भदोही द्वारा समस्त पीआरवी दो पहिया व चार पहिया कर्मियों को वितरित किया गया छाता, रेनकोट व टार्च

JL News

ਵਾਰਡ ਨੰਬਰ 19 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼੍ਰੀ ਦਰਬਾਰ ਸਾਹਿਬ ਲਈ ਬੱਸ ਰਵਾਨਾ-

JL News

ਅਜੋਕੇ ਲੁੱਟ-ਖਸੁੱਟ ਦੇ ਸਿਸਟਮ ਨੂੰ ਖ਼ਤਮ ਕਰਨ ਲਈ ਅੰਬੇਡਕਰੀ ਸਿਸਟਮ ਦਾ ਤਾਕਤ ਵਿੱਚ ਆਉਣਾ ਜ਼ਰੂਰੀ – ਕਾਲੀ ਪਾਇਲ

JL News
Download Application