Last 24 Hour Punjab Punjabi

ਖੰਨਾ-ਜਰਗ ਚੋਂਕ ਤੋਂ ਜੋੜੇਪੁਲ ਤੱਕ ਨਵੀਂ ਸੜਕ ਤਿਆਰ, ਗੁਣਵੱਤਾ ‘ਤੇ ਸਵਾਲ-

ਜੇਐਲ ਨਿਊਜ਼ / JL NEWS

ਖੰਨਾ (ਪੰਜਾਬ) / 31-07-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

ਖੰਨਾ ਦੇ ਜਰਗ ਚੋਂਕ ਤੋਂ ਜੋੜੇਪੁਲ ਤੱਕ ਦੀ ਸੜਕ ਦਾ ਨਿਰਮਾਣ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਇਹ ਸੜਕ ਪਿੰਡ ਰਸੂਲੜਾ ਤੋਂ ਅੱਗੇ ਤੱਕ ਤਿਆਰ ਹੋ ਚੁੱਕੀ ਹੈ। ਸੜਕ ਦੀ ਮੌਜੂਦਾ ਬਣਤਰ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਨਿਰਮਾਣ ਕਾਰਜ ਵਧੀਆ ਢੰਗ ਨਾਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਣੀ ਸੜਕ ਵੀ ਕਾਫੀ ਮਿਆਰੀ ਸੀ ਅਤੇ ਲੋਕਾਂ ਨੂੰ ਲੰਬੇ ਸਮੇਂ ਤੱਕ ਸਹੂਲਤ ਦਿੱਤੀ ਸੀ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨਵੀਂ ਬਣੀ ਇਹ ਸੜਕ ਕਿੰਨਾ ਸਮਾਂ ਆਪਣੀ ਕੁਆਲਿਟੀ ਬਰਕਰਾਰ ਰੱਖੇਗੀ ਅਤੇ ਭਾਰੀ ਟ੍ਰੈਫਿਕ ਤੇ ਮੀਂਹ ਦੇ ਮੌਸਮ ਦਾ ਸਾਹਮਣਾ ਕਰ ਸਕੇਗੀ।

ਸਥਾਨਕ ਲੋਕਾਂ ਨੇ ਉਮੀਦ ਜਤਾਈ ਹੈ ਕਿ ਸਰਕਾਰ ਅਤੇ ਸਬੰਧਤ ਠੇਕੇਦਾਰ ਇਸ ਸੜਕ ਦੀ ਗੁਣਵੱਤਾ ਦਾ ਪੂਰਾ ਧਿਆਨ ਰੱਖਣਗੇ, ਤਾਂ ਜੋ ਸਰਕਾਰੀ ਖਜ਼ਾਨੇ ਦਾ ਪੈਸਾ ਸਾਰਥਕ ਹੋਵੇ ਅਤੇ ਆਮ ਲੋਕਾਂ ਨੂੰ ਲੰਬੇ ਸਮੇਂ ਤੱਕ ਰਾਹਤ ਮਿਲ ਸਕੇ।

ਲੋਕਾਂ ਨੇ ਸੜਕ ਦੇ ਨਿਰਮਾਣ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਵੀ ਕੀਤਾ। ਨਾਲ ਹੀ ਮੰਗ ਕੀਤੀ ਕਿ ਜੇਕਰ ਸੜਕ ਦੇ ਨਿਰਮਾਣ ਵਿੱਚ ਕਿਤੇ ਕੋਈ ਕਮੀ ਪਾਈ ਜਾਂਦੀ ਹੈ ਤਾਂ ਉਸਨੂੰ ਤੁਰੰਤ ਠੀਕ ਕੀਤਾ ਜਾਵੇ।

Related posts

“ਕਾਂਗਰਸ ਹਾਈਕਮਾਂਡ ਸੁਣੇ ਪੰਜਾਬ ਦੀ ਆਵਾਜ਼ -ਚੰਨੀ ਨੂੰ CM ਦਾ ਚਿਹਰਾ ਐਲਾਨ ਕਰੇ”: ਕੋੜੀ ਬੇਅੰਤ ਸਿੰਘ

JL News

बोरवेल में 60 फीट नीचे फंसे राहुल को सुरक्षित बाहर निकाला गया ।

JL News

मिश्रित आबादी वाले क्षेत्रों, प्रमुख मार्गों, चौराहों, बाजारों व भीड़-भाड़ वाले स्थानों आदि पर भ्रमण कर संदिग्ध व्यक्ति, वस्तु व वाहनों की की जा रही सघन चेकिंग।

JL News
Download Application