Last 24 Hour Punjab Punjabi

“ਆਉਣ ਵਾਲੀਆਂ ਚੋਣਾਂ ‘ਚ ਪੰਜਾਬ ‘ਚ ਕਾਂਗਰਸ ਦਾ ਰਾਜ ਆਵੇਗਾ”-ਸੰਜੇ ਸਹਿਗਲ(ਵਾਈਸ ਪ੍ਰਧਾਨ,ਜ਼ਿਲ੍ਹਾ ਖੰਨਾ)

ਜੇਐਲ ਨਿਊਜ਼ / JL NEWS 

ਖੰਨਾ (ਪੰਜਾਬ) / 30-07-2026

(ਰਿਪੋਰਟ-ਜੇ ਪੀ ਸਿੰਘ, ਸੁਖਦੇਵ ਸਿੰਘ)

ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਮੀਤ ਪ੍ਰਧਾਨ ਸੰਜੇ ਸਹਿਗਲ ਨੇ ਪੈ੍ਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਮੋਰਚੇ ‘ਤੇ ਫੇਲ੍ਹ ਹੋ ਚੁੱਕੀ ਹੈ। ਲੋਕ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕੇ ਹਨ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੀ ਜਨਤਾ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੱਤਾ ‘ਚ ਲਿਆਵੇਗੀ।

ਪ੍ਰੈੱਸ ਨੂੰ ਸੰਬੋਧਨ ਕਰਦਿਆਂ ਸੰਜੇ ਸਹਿਗਲ ਨੇ ਕਿਹਾ ਕਿ *ਰਾਹੁਲ ਗਾਂਧੀ ਜੀ* ਹੀ ਅੱਜ ਦੇਸ਼ ਦੇ ਇਕਲੌਤੇ ਨੇਤਾ ਹਨ ਜੋ ਸੰਵਿਧਾਨ ਨੂੰ ਬਚਾਉਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਸੜਕ ਤੋਂ ਲੈ ਕੇ ਸੰਸਦ ਤੱਕ ਲੜਾਈ ਲੜ ਰਹੇ ਹਨ। ਦੇਸ਼ ਦੀ ਜਨਤਾ ਦੀਆਂ ਸਮੱਸਿਆਵਾਂ ‘ਤੇ ਸਿਰਫ ਕਾਂਗਰਸ ਹੀ ਮਜ਼ਬੂਤੀ ਨਾਲ ਆਵਾਜ਼ ਬੁਲੰਦ ਕਰ ਰਹੀ ਹੈ।

 

ਉਨ੍ਹਾਂ ਕਿਹਾ _”ਪੰਜਾਬ ਦੇ ਲੋਕਾਂ ਨੇ ਮੌਜੂਦਾ ਸਰਕਾਰ ਦਾ ਅਸਲੀ ਚਿਹਰਾ ਦੇਖ ਲਿਆ ਹੈ। ਹੁਣ ਲੋਕ ਤਬਦੀਲੀ ਚਾਹੁੰਦੇ ਹਨ ਅਤੇ ਉਹ ਤਬਦੀਲੀ ਦਾ ਨਾਂ ਹੈ – ਕਾਂਗਰਸ। ਕਾਂਗਰਸ ਹੀ ਪੰਜਾਬ ਦੇ ਵਿਕਾਸ ਨੂੰ ਅਤੇ ਤਰੱਕੀ ਨੂੰ ਮੁੜ ਬਹਾਲ ਕਰ ਸਕਦੀ ਹੈ।”_

ਸੰਜੇ ਸਹਿਗਲ ਨੇ ਪਾਰਟੀ ਵਰਕਰਾਂ ਨੂੰ ਕਿਹਾ ਸਾਨੂੰ ਸਾਰਿਆਂ ਨੂੰ ਕਾਂਗਰਸ ਪਾਰਟੀ ਲਈ ਇੱਕ ਜੁੱਟ ਹੋ ਕੇ ਬੂਥ ਪੱਧਰ ‘ਤੇ ਕਮਰ ਕੱਸ ਲੈਣੀ ਚਾਹੀਦੀ ਹੈ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਪੰਜਾਬ ‘ਚ ਕਾਂਗਰਸ ਦੀ ਲਹਿਰ ਹੈ ਅਤੇ ਉਮੀਦ ਹੈ ਅਗਲੀ ਸਰਕਾਰ ਕਾਂਗਰਸ ਦੀ ਹੀ ਆਵੇਗੀ।

 

Related posts

3600 ਸਫ਼ਾਈ ਕਰਮਚਾਰੀਆਂ/ਸਫ਼ਾਈ ਮਿੱਤਰਾਂ ਨੂੰ ਸੁਤੰਤਰਤਾ ਦਿਵਸ ਦਾ ਤੋਹਫ਼ਾ,ਮੁੱਖ ਮੰਤਰੀ ਨੇ ਪੱਕੇ ਕਰਨ ਦੇ ਪੱਤਰ ਸੋਂਪ ਕੀਤੀ ਸ਼ੁਰੂਆਤ –

JL News

ਬੱਸੀ ਪਠਾਣਾਂ ‘ਚ ਭਾਜਪਾ ਦਾ ਭਗਵੰਤ ਮਾਨ ਸਰਕਾਰ ਖਿਲਾਫ਼ ਜ਼ੋਰਦਾਰ ਰੋਸ, ਸਫਾਈ ਸੇਵਕਾਂ-ਸੀਵਰਮੈਨ ਦੀਆਂ ਮੰਗਾਂ ਅਤੇ ਬਰਨਾਲਾ ਤਸ਼ੱਦਦ ਦੇ ਵਿਰੋਧ ‘ਚ ਪੁਤਲਾ ਫੂਕਿਆ

JL News

ਦੇਸ਼ ਚ 24 ਘੰਟਿਆਂ ‘ਚ ਕੋਰੋਨਾ ਦੇ 17,336 ਨਵੇਂ ਮਾਮਲੇ ਆਏ ਸਾਹਮਣੇ ।

JL News
Download Application