Last 24 Hour Punjab Punjabi

“ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਤੋੜਿਆ ਆਮ ਪਰਿਵਾਰਾਂ ਦੀ ਕਮਰ, ਬੱਚਿਆਂ ਦਾ ਭਵਿੱਖ ਹਨੇਰੇ ‘ਚ”- ਸਹਿਗਲ 

ਜੇਐਲ ਨਿਊਜ਼ / JL NEWS 

ਖੰਨਾ (ਪੰਜਾਬ) / 30-07-2026

(ਰਿਪੋਰਟ-ਜੇ ਪੀ ਸਿੰਘ, ਸੁਖਦੇਵ ਸਿੰਘ)

ਸੰਜੇ ਸਹਿਗਲ,ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਸੰਜੇ ਸਹਿਗਲ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਅੱਜ ਦੇ ਯੁੱਗ ਵਿੱਚ ਮਹਿੰਗਾਈ ਦੇ ਇਸ ਦੌਰ ਵਿੱਚ ਇੱਕ ਆਮ ਪਰਿਵਾਰ ਲਈ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਤੇਲ, ਦਾਲ, ਸਬਜ਼ੀ ਅਤੇ ਰੋਜ਼ਮਰ੍ਹਾ ਦੀਆਂ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ।

ਇੱਕ ਆਮ ਪਰਿਵਾਰ ਦੀ ਕਮਾਈ ਦਾ ਵੱਡਾ ਹਿੱਸਾ ਸਿਰਫ ਘਰ ਦਾ ਖਰਚਾ ਚਲਾਉਣ ‘ਚ ਹੀ ਨਿਕਲ ਜਾਂਦਾ ਹੈ। ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਜਦੋਂ ਮਾਪੇ ਟਿਊਸ਼ਨਾਂ ਅਤੇ ਹੋਰ ਜ਼ਰੂਰੀ ਖਰਚਿਆਂ ਬਾਰੇ ਸੋਚਦੇ ਹਨ ਤਾਂ ਉਨ੍ਹਾਂ ਦੇ ਹੱਥ ਖੜ੍ਹੇ ਹੋ ਜਾਂਦੇ ਹਨ।

ਅਸਲ ‘ਚ ਇਸਨੂੰ _”ਗੁਜ਼ਾਰਾ” ਨਹੀਂ ਕਿਹਾ ਜਾ ਸਕਦਾ_। ਇਹ ਤਾਂ ਬਸ ਦਿਨ ਕੱਟਣ ਵਾਲੀ ਗੱਲ ਰਹਿ ਗਈ ਹੈ।

ਸਭ ਤੋਂ ਵੱਡੀ ਸਮੱਸਿਆ ਦੇਸ਼ ਵਿੱਚ ਵੱਧ ਰਹੀ _ਬੇਰੁਜ਼ਗਾਰੀ_ ਹੈ। ਬੱਚੇ ਬਹੁਤ ਮੁਸ਼ਕਲ ਨਾਲ ਪੜ੍ਹਾਈ ਕਰਦੇ ਹਨ, ਫਿਰ ਵੀ ਸਾਡੇ ਦੇਸ਼ ਵਿੱਚ ਪੇਪਰ ਲੀਕ ਹੁੰਦੇ ਹਨ। ਉਹਨਾਂ ਦੇ ਚਾਹੀਤੀਆ ਨੂੰ ਨੌਕਰੀਆਂ ਮਿਲ ਜਾਂਦੀਆਂ ਹਨ, ਜਦਕਿ ਆਮ ਘਰਾਂ ਦੇ ਬੱਚੇ ਬੇਰੁਜ਼ਗਾਰ ਹੀ ਰਹਿ ਜਾਂਦੇ ਹਨ। ਨੌਕਰੀ ਨਾ ਮਿਲਣ ਕਾਰਨ ਨੌਜਵਾਨ ਪੀੜ੍ਹੀ ਦਾ ਮਨੋਬਲ ਟੁੱਟ ਰਿਹਾ ਹੈ। ਮਿਹਨਤ ਕਰਨ ਵਾਲੇ ਨੌਜਵਾਨ ਅੱਜ ਰੁਜ਼ਗਾਰ ਲਈ ਦਰ-ਦਰ ਭਟਕ ਰਹੇ ਹਨ।

ਮੌਜੂਦਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪੇਪਰ ਲੀਕ ‘ਤੇ ਕਾਬੂ ਪਾਉਣ ਅਤੇ ਰੋਜ਼ਗਾਰ ਦੇ ਨਵੇਂ-ਨਵੇਂ ਮੌਕੇ ਪੈਦਾ ਕਰਨ। ਮਹਿੰਗਾਈ ‘ਤੇ ਕਾਬੂ ਪਾਇਆ ਜਾਵੇ। ਸਿਰਫ ਵਾਅਦਿਆਂ ਨਾਲ ਪਰਿਵਾਰ ਨਹੀਂ ਚੱਲਦੇ, ਠੋਸ ਕੰਮ ਦੀ ਲੋੜ ਹੈ। ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ।

ਜੇਕਰ ਸਮੇਂ ਰਹਿੰਦੇ ਮਹਿੰਗਾਈ ਅਤੇ ਬੇਰੁਜ਼ਗਾਰੀ ‘ਤੇ ਕਾਬੂ ਨਾ ਪਾਇਆ ਗਿਆ ਤਾਂ ਆਮ ਆਦਮੀ ਦਾ ਜੀਣਾ ਹੋਰ ਮੁਸ਼ਕਲ ਹੋ ਜਾਵੇਗਾ।

Related posts

जिला स्तरीय सलाहकार/ परामर्शदात्री समिति बैंकर्स की बैठक: सीडीओ

JL News

ਇਸਤਰੀ ਵਿੰਗ ਵੱਲੋਂ ਵਾਰਡ ਪੱਧਰ ‘ਤੇ ਮੀਟਿੰਗਾਂ ਜਾਰੀ, ਕੀਤੀਆਂ ਨਵੀਆਂ ਨਿਯੁਕਤੀਆਂ-

JL News

पुलिस अधीक्षक भदोही द्वारा राष्ट्रीय राजमार्ग पर निरीक्षण कर सुरक्षा व्यवस्था का लिया गया जायजा।

JL News
Download Application