Last 24 Hour Punjab Punjabi

ਸ਼੍ਰੋਮਣੀ ਅਕਾਲੀ ਦਲ ਦੇ ਪੱਚਾਰਕ ਸਕੱਤਰ ਸ. ਅਵਤਾਰ ਸਿੰਘ ਤਾਰੀ ਇਕੋਲਾਹਾ ਨੇ ਪੰਜਾਬ ਸਰਕਾਰ ‘ਤੇ ਪੰਜਾਬ ਦੀ ਧਰਤੀ ਵੇਚਣ ਦਾ ਲਗਾਇਆ ਗੰਭੀਰ ਇਲਜ਼ਾਮ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 26-07-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

ਸ਼੍ਰੋਮਣੀ ਅਕਾਲੀ ਦਲ ਦੇ ਪੱਚਾਰਕ ਸਕੱਤਰ _ਸ. ਅਵਤਾਰ ਸਿੰਘ ਤਾਰੀ_ਇਕੋਲਾਹਾ ਨੇ ਅੱਜ “ਝਾੜੂ ਦੀ ਸਰਕਾਰ” ‘ਤੇ ਪੰਜਾਬ ਦੀ ਧਰਤੀ ਵੇਚਣ ਦਾ ਗੰਭੀਰ ਇਲਜ਼ਾਮ ਲਗਾਇਆ।

ਉਨ੍ਹਾਂ ਤੜਪ ਕੇ ਕਿਹਾ, *”ਪੰਜਾਬ ਦੇ MA, http://B.Ed, PhD ਕੀਤੇ ਨੌਜਵਾਨ ਅੱਜ ਦਿਹਾੜੀ ਲਾ ਰਹੇ ਨੇ। ਠੇਕੇ ‘ਤੇ ਮਜ਼ਦੂਰੀ ਕਰ ਰਹੇ ਨੇ।”  “ਤੇ ਦੂਜੇ ਪਾਸੇ UP, ਬਿਹਾਰ, ਰਾਜਸਥਾਨ ਤੋਂ ਆਏ ਅਨਪੜ੍ਹ ਲੋਕ, ਜਿਨ੍ਹਾਂ ਨੂੰ ਪੰਜਾਬੀ ਦਾ ‘ੳ ਅ ੲ’ ਤੱਕ ਨਹੀਂ ਪੜ੍ਹਨਾ ਆਉਂਦਾ, ਉਹ ਪੰਜਾਬ ‘ਚ ਮਾਸਟਰ ਬਣ ਕੇ ਸਾਡੇ ਬੱਚਿਆਂ ਨੂੰ ਪੜ੍ਹਾ ਰਹੇ ਨੇ। ਉਹ ਵੱਡੇ ਅਫਸਰ ਬਣ ਕੇ ਪੰਜਾਬ ‘ਤੇ ਰਾਜ ਕਰ ਰਹੇ ਨੇ।”

ਸ. ਅਵਤਾਰ ਸਿੰਘ ਤਾਰੀ ਨੇ ਸਵਾਲ ਕੀਤਾ *”ਵੋਟਾਂ ਤਾਂ ਪੰਜਾਬ ਦੇ ਲੋਕਾਂ ਦੀਆਂ, ਟੈਕਸ ਤਾਂ ਪੰਜਾਬ ਦੇ ਲੋਕਾਂ ਦਾ, ਤੇ ਨੌਕਰੀਆਂ ਬਾਹਰਲਿਆਂ ਨੂੰ? ਇਹ ਧੋਖਾ ਨਹੀਂ ਤਾਂ ਕੀ ਹੈ?”*

ਉਨ੍ਹਾਂ ਸਿੱਧਾ ਹਮਲਾ ਕਰਦਿਆਂ ਸਿੱਖਿਆ ਮੰਤਰੀ _ਸ. ਹਰਜੋਤ ਸਿੰਘ ਬੈਂਸ_ ਤੋਂ *ਤੁਰੰਤ ਅਸਤੀਫੇ ਦੀ ਮੰਗ* ਕੀਤੀ ਅਤੇ ਕਿਹਾ:

 

1. *ਹਰਜੋਤ ਬੈਂਸ 24 ਘੰਟੇ ‘ਚ ਅਸਤੀਫਾ ਦੇਵੇ। ਨਹੀਂ ਤਾਂ ਅਕਾਲੀ ਦਲ ਪੰਜਾਬ ਬੰਦ ਕਰਵਾਊਗਾ।*

2. *ਸਾਰੀਆਂ ਭਰਤੀਆਂ ਦੀ CBI ਜਾਂਚ ਹੋਵੇ। ਦੱਸਿਆ ਜਾਵੇ ਕਿ ਬਿਨਾਂ ਪੰਜਾਬੀ ਪਾਸ ਕੀਤਿਆਂ ਨੌਕਰੀਆਂ ਕਿਵੇਂ ਵੰਡੀਆਂ ਗਈਆਂ?*

3. *ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਭਰ ‘ਚ ਜ਼ਬਰਦਸਤ ਧਰਨੇ ਤੇ ਮੁਜ਼ਾਹਰੇ ਕੀਤੇ ਜਾਣਗੇ।*

 

ਸ. ਅਵਤਾਰ ਸਿੰਘ ਤਾਰੀ ਨੇ ਅਖੀਰ ‘ਚ ਕਿਹਾ *”ਪੰਜਾਬ ਪੰਜਾਬੀਆਂ ਦਾ ਹੈ। ਇੱਥੇ ਪੰਜਾਬੀ ਬੋਲਣ ਵਾਲਾ ਹੀ ਰਾਜ ਕਰੇਗਾ। ਬਾਹਰਲਿਆਂ ਨੂੰ ਹੁਣ ਪੰਜਾਬ ‘ਚ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ।”*

 

ਅਕਾਲੀ ਦਲ ਪੀੜਤ ਪੰਜਾਬੀ ਨੌਜਵਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਇਨਸਾਫ ਲੈ ਕੇ ਰਹੇਗਾ ਇਸ ਮੌਕੇ ਤਰਸੇਮ ਸਿੰਘ,ਸਨੀ, ਬਲਵੰਤ ਸਿੰਘ ਲਾਡੀ, ਕਾਕਾ,ਲੱਖਾ,ਜੱਗੀ, ਸ਼ਿਵਮ, ਅਜੇ,ਸੋਰਵ,ਕੇਵਲ ਸਿੰਘ,ਜੱਸ, ਰਵੀਨਾ, ਲਾਡੀ, ਜੋਤੀ ਕੋਰ, ਗਾਂਧੀ,ਹਰਮਨ,ਮੰਗਾ,ਰੋਣਕ ਰਾਜ ਕੋਰ ਹੋਰ ਸਾਥੀ ਸਾਹਿਬਾਨ ਹਾਜ਼ਰ ਰਹੇ|

Related posts

ਗੈਂਗ ਨਾਲ ਸਬੰਧਤ ਹਰਿਆਣਾ ਦੇ ਦੋ ਵਿਅਕਤੀ ਗ੍ਰਿਫਤਾਰ-

JL News

कानपुर में हुआ भीषन सड़क हादसा, ट्रक ने मारी ऑटो में टक्कर

JL News

जनपद के समस्त तहसीलों पर आयोजित किया गया “सम्पूर्ण समाधान दिवस

JL News
Download Application