Last 24 Hour Punjab Punjabi

ਕਾਂਗਰਸ ਵੱਲੋਂ ਲਲਹੇੜੀ ਰੋਡ ਚੌਕ, ਖੰਨਾ ਵਿਖੇ ਕੈਂਡਲ ਮਾਰਚ, ਵਿਦਿਆਰਥੀਆਂ ਦੀ ਮੌਤ ‘ਤੇ PM ਮੋਦੀ ਤੋਂ ਅਸਤੀਫੇ ਦੀ ਮੰਗ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 25-07-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

ਕਾਂਗਰਸ ਪਾਰਟੀ ਵੱਲੋਂ ਲਲਹੇੜੀ ਰੋਡ ਚੌਕ, ਖੰਨਾ ਵਿਖੇ ਇੱਕ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ। ਇਸ ਮਾਰਚ ਦੌਰਾਨ ਦਿੱਲੀ ਵਿਖੇ ਵਾਪਰੀ ਦੁਖਦਾਈ ਘਟਨਾ ‘ਚ ਮਾਰੇ ਗਏ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਮੋਮਬੱਤੀਆਂ ਜਗਾ ਕੇ ਮ੍ਰਿਤਕ ਵਿਦਿਆਰਥੀਆਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਇਨਸਾਫ਼ ਦੀ ਮੰਗ ਕੀਤੀ।

ਇਸ ਮੌਕੇ ਬੋਲਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸ. ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਦਿੱਲੀ ਵਿਖੇ ਵਿਦਿਆਰਥੀਆਂ ਨਾਲ ਜੋ ਵਾਪਰਿਆ ਹੈ ਉਹ ਬਹੁਤ ਹੀ ਨਿੰਦਨਯੋਗ ਹੈ। ਇਸ ਘਟਨਾ ਦੀ ਸਿੱਧੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ।

ਸ. ਕੋਟਲੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਸ ਘਟਨਾ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕਾਂਗਰਸ ਪਾਰਟੀ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੀ ਹੈ।

ਮਾਰਚ ‘ਚ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ।ਲਖਵੀਰ ਸਿੰਘ ਲੱਖਾ ਸਾਬਕਾ ਐਮਐਲਏ ਪਾਈਲ, ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਇੰਚਾਰਜ ਸਮਰਾਲਾ, ਕਮਲਜੀਤ ਸਿੰਘ ਲੱਧੜ, ਰਾਜ਼ੀਵ ਰਾਏ ਮਹਿਤਾ, ਵਿਕਾਸ ਮਹਿਤਾ, ਡਾਕਟਰ ਚਹਿਲ, ਬਲਵੀਰ ਸਿੰਘ, ਹਰਦੀਪ ਸਿੰਘ ਐਮ ਸੀ, ਜਸਵੀਰ ਕੌਰ ਨਾਫਰੀ,ਪ੍ਰੀਆ ਧਿਮਾਨ, ਗੁਰਦੀਪ, ਸੁਧੀਰ ਜੋਸ਼ੀ, ਬੱਬੂ ਐਮਸੀ ਆਦਿ ਹਾਜ਼ਰ ਸਨ।

Related posts

“मानवेंद्र चौहान के सानिध्य में तृतीय विशाल संकीर्तन कार्यक्रम” -अजय सिंह

JL News

लूट की 03 वारदातों को अंजाम देने वाले आरोपी 24 घंटे में गिरफ्तार

JL News

ਕੇਦਰੀ ਜੇਲ ਚੋਂ ਇੱਕ ਸਮਰਾਟ ਫੋਨ ਬਿਨਾਂ ਸਿੰਮ, ਇੱਕ ਤੰਬਾਕੂ ਦੀ ਪੁੜੀ ਅਤੇ ਇਕ ਕੂਲਲਿਪ ਪੁੜੀ ਬਰਾਮਦ, ਮਾਮਲਾ ਦਰਜ

JL News
Download Application