Last 24 Hour Punjab Punjabi

ਬੱਸੀ ਪਠਾਣਾਂ ‘ਚ ਭਾਜਪਾ ਦਾ ਭਗਵੰਤ ਮਾਨ ਸਰਕਾਰ ਖਿਲਾਫ਼ ਜ਼ੋਰਦਾਰ ਰੋਸ, ਸਫਾਈ ਸੇਵਕਾਂ-ਸੀਵਰਮੈਨ ਦੀਆਂ ਮੰਗਾਂ ਅਤੇ ਬਰਨਾਲਾ ਤਸ਼ੱਦਦ ਦੇ ਵਿਰੋਧ ‘ਚ ਪੁਤਲਾ ਫੂਕਿਆ

ਜੇਐਲ ਨਿਊਜ਼ / JL NEWS 

ਬੱਸੀ ਪਠਾਣਾ/ਖੰਨਾ(ਪੰਜਾਬ) / 25-07-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

ਕੁਲਦੀਪ ਸਿੰਘ ਸਿੰਘ ਸਿੱਧੂਪੁਰ ਸੇਵਾਦਾਰ, ਹਲਕਾ ਬੱਸੀ ਪਠਾਣਾਂ, ਭਾਜਪਾ ਨੇ ਬੱਸੀ ਪਠਾਣਾਂ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਮੰਗਾਂ ਮੰਨਣ ਤੋਂ ਮੁੱਕਰਨ ਵਾਲੀ ਸਰਕਾਰ ਦੇ ਨਾਲ-ਨਾਲ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ‘ਤੇ ਹੋਏ ਪੁਲਿਸ ਤਸ਼ੱਦਦ ਦੇ ਵਿਰੋਧ ‘ਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ।

 

ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਗਰੀਬ ਅਤੇ ਮਿਹਨਤਕਸ਼ ਵਰਗ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਬਰਨਾਲਾ ਵਿਖੇ ਸਾਡੀਆਂ ਮਾਵਾਂ-ਭੈਣਾਂ ‘ਤੇ ਕੀਤਾ ਗਿਆ ਤਸ਼ੱਦਦ ਇਸ ਸਰਕਾਰ ਦੀ ਝੂਠੀ ਅਤੇ ਲੋਕ ਵਿਰੋਧੀ ਨੀਤੀਆਂ ਦਾ ਸਬੂਤ ਹੈ।

 

ਪ੍ਰਦਰਸ਼ਨ ‘ਚ ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੌਤਮ ਤੋਂ ਇਲਾਵਾ ਭਾਜਪਾ ਦੇ ਹੋਰ ਆਗੂ, ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਾਸੀ ਰਾਮ ਅਤੇ ਮੁਲਾਜ਼ਮ ਵਰਗ ਦੇ ਕਈ ਆਗੂ ਹਾਜ਼ਰ ਸਨ। ਸਾਰਿਆਂ ਨੇ ਇੱਕਜੁਟ ਹੋ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਦੋਸ਼ੀ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।

Related posts

ਖਮਾਣੋਂ ਨਗਰ ਕੌਂਸਲ ਦੀ ਅਹਿਮ ਮੀਟਿੰਗ,BJP ਵਲੋਂ ਸ਼ਹਿਰ ਦੇ ਵਿਕਾਸ, ਚੋਣਾਂ ਦੇ ਮੁਦਿਆਂ ਤੇ ਚਰਚਾ।

JL News

ਆਮ ਆਦਮੀ ਪਾਰਟੀ ਦੇ ਉਪਰਾਲੇ ਸਦਕਾ ਇਕੋਲਾਹਾ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮਿਲੇ ਨਵੇਂ ਸਕੂਲ ਬੈਗ, CM ਭਗਵੰਤ ਮਾਨ ਅਤੇ ਮੰਤਰੀ ਤਰੁਣਪ੍ਰੀਤ ਸੌਂਦ ਦਾ ਵਿਦਿਆਰਥੀਆਂ ਵੱਲੋਂ ਧੰਨਵਾਦ

JL News

ਟ੍ਰੈਫਿਕ ਪੁਲਿਸ ਵਲੋਂ ਸੜਕਾਂ ਅਤੇ ਫੁੱਟਪਾਥਾਂ ਤੋਂ ਹਟਾਏ ਗਏ ਨਜਾਇਜ ਕਬਜੇ।

JL News
Download Application