Last 24 Hour Punjab Punjabi

ਖੰਨਾ ਸ਼ਹਿਰ ‘ਚ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਕੂੜੇ ਦੇ ਲੱਗੇ ਢੇਰ, ਸ਼ਹਿਰ ‘ਚ ਬਿਮਾਰੀਆਂ ਫੈਲਣ ਦਾ ਖਤਰਾ – ਪ੍ਰਸ਼ਾਸਨ ਜਵਾਬਦੇਹ

ਜੇਐਲ ਨਿਊਜ਼ / JL NEWS 

ਖੰਨਾ (ਪੰਜਾਬ) / 16-07-2026

(ਰਿਪੋਰਟ: ਜੇ ਪੀ ਸਿੰਘ, ਸੁਖਦੇਵ ਸਿੰਘ)

ਸਫਾਈ ਕਰਮਚਾਰੀਆਂ ਦੀ ਹੜਤਾਲ ਜਾਰੀ ਰਹਿਣ ਕਾਰਨ *ਖੰਨਾ ਸ਼ਹਿਰ ਦੀ ਹਾਲਤ ਬਦ ਤੋਂ ਬਦਤਰ* ਹੋ ਗਈ ਹੈ। ਸ਼ਹਿਰ ਦੀਆਂ ਗਲੀਆਂ-ਮੁਹੱਲਿਆਂ ‘ਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਤਸਵੀਰ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਹੀ ਕੂੜਾ-ਕਰਕਟ ਪਿਆ ਹੋਇਆ ਹੈ।

ਪਲਾਸਟਿਕ, ਘਰੇਲੂ ਕੂੜਾ, ਗੰਦੇ ਕੱਪੜੇ ਅਤੇ ਹੋਰ ਰਹਿੰਦ-ਖੂੰਹਦ ਸੜਕਾਂ ‘ਤੇ ਖਿਲਰੀ ਪਈ ਹੈ। ਇਸ ਕਾਰਨ ਆਉਣ-ਜਾਣ ਵਾਲੇ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ ਅਤੇ ਬਦਬੂ ਕਾਰਨ ਲੋਕਾਂ ਦਾ ਘਰਾਂ ‘ਚ ਰਹਿਣਾ ਵੀ ਮੁਸ਼ਕਲ ਹੋ ਗਿਆ ਹੈ।

*ਲੋਕਾਂ ਦੀ ਚਿੰਤਾ:* ਗਰਮੀ ਦੇ ਮੌਸਮ ‘ਚ ਕੂੜੇ ਦੇ ਢੇਰਾਂ ਕਾਰਨ *ਮੱਛਰ, ਮੱਖੀਆਂ ਅਤੇ ਬਿਮਾਰੀਆਂ ਫੈਲਣ ਦਾ ਖਤਰਾ* ਬਹੁਤ ਵੱਧ ਗਿਆ ਹੈ। ਡੇਂਗੂ, ਮਲੇਰੀਆ, ਟਾਈਫਾਈਡ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਹੈ। ਸਕੂਲ ਜਾਣ ਵਾਲੇ ਬੱਚੇ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਦਿੱਕਤ ਆ ਰਹੀ ਹੈ।

*ਸਵਾਲ ਇਹ ਹੈ ਕਿ ਆਖਰ ਜ਼ਿੰਮੇਵਾਰ ਕੋਣ ਹੈ?*

ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰਨਾ *ਨਗਰ ਕੌਂਸਲ ਖੰਨਾ ਅਤੇ ਸਰਕਾਰ ਦੀ ਜ਼ਿੰਮੇਵਾਰੀ* ਹੈ। ਜੇਕਰ ਸਮੇਂ ਸਿਰ ਗੱਲਬਾਤ ਕਰਕੇ ਹੜਤਾਲ ਖਤਮ ਨਾ ਕਰਵਾਈ ਗਈ ਤਾਂ ਇਸਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।

*ਪ੍ਰਸ਼ਾਸਨ ਤੁਰੰਤ ਦਖਲ ਦੇਵੇ* ਅਤੇ ਸਫਾਈ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਹੜਤਾਲ ਖਤਮ ਕਰਵਾਈ ਜਾਵੇ।

ਵਿਕਲਪਿਕ ਪ੍ਰਬੰਧ* ਕਰਕੇ ਸ਼ਹਿਰ ‘ਚੋਂ ਕੂੜਾ ਚੁਕਵਾਇਆ ਜਾਵੇ ਤਾਂ ਜੋ ਬਿਮਾਰੀਆਂ ਨੂੰ ਰੋਕਿਆ ਜਾ ਸਕੇ।

ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਤੋਂ ਜਲਦ ਹੱਲ ਕਰੇ,।

Related posts

मूसेवाला के SYL गीत के बाद किसान आंदोलन के चलते बने दो अकाउंट भी हुए बैन,पड़े।

JL News

अधिवर्षता आयु पूर्ण कर सेवानिवृत्त हुए कुल-14 पुलिसकर्मियों (उ0नि0-13,हे0का0-01) को दी गयी विदाई।ĺ

JL News

112 बनी परिवार की आशाडायल–112 ने गुम हुए अथवा रास्‍ता भटके 25 से अधिक अबोध बालक–बालिकाएँ को परिजनों से मिलाया

JL News
Download Application