Last 24 Hour Punjab Punjabi

ਇਤਿਹਾਸਕ ਦਿਨ 5 ਜੁਲਾਈ 2026 ਤੋਂ RSP ਪੰਜਾਬ ਵੱਲੋਂ “ਮਿਸ਼ਨ ਪੰਜਾਬ–2027” ਦੀ ਸ਼ੁਰੂਆਤ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 04-07-2026

(ਰਿਪੋਰਟ -ਜੇ ਪੀ ਸਿੰਘ, ਸੁਖਦੇਵ ਸਿੰਘ)

ਪੰਜਾਬ ਦੇ ਇਤਿਹਾਸ ਦੇ ਮਹੱਤਵਪੂਰਨ ਦਿਨ 5 ਜੁਲਾਈ ਨੂੰ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਭਾਈ ਮਹਾਰਾਜ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ. ਐਸ. ਪੀ ) ਪੰਜਾਬ ਵੱਲੋਂ “ਮਿਸ਼ਨ ਪੰਜਾਬ–2027” ਦੀ ਵਿਸ਼ਾਲ ਜਨ ਸੰਪਰਕ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ ਅੱਜ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਖੰਨਾ ਵਿਧਾਨ ਸਭਾ ਦੇ ਉਮੀਦਵਾਰ ਜਥੇਦਾਰ ਸਰਬਜੀਤ ਖ਼ਾਲਸਾ ਨੇ ਦੱਸਿਆ ਕਿ ਜਨ ਸੰਪਰਕ ਮੁਹਿਮ ਵਿੱਚ ਵਿਸ਼ੇਸ ਤੌਰ ਤੇ ਪਾਰਟੀ ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ, ਬਲਜੀਤ ਸਿੰਘ ਸੰਧੂ ਸੂਬਾ ਪ੍ਰਧਾਨ ਆਲ ਇੰਡੀਆ ਸੰਯੁਕਤ ਕਿਸਾਨ ਸਭਾ, ਸੁਰਿੰਦਰ ਬਾਵਾ ਕੇਂਦਰੀ ਕਮੇਟੀ ਮੈਂਬਰ ਰੈਵੋਲਿਊਸਨਰੀ ਯੂਥ ਫ਼ਰੰਟ ਵਿਸ਼ੇਸ ਤੌਰ ਤੇ ਸਿਰਕਤ ਕਰਨਗੇ ।

ਇਸ ਮੁਹਿੰਮ ਦੀ ਸ਼ੁਰੂਆਤ ਸਵੇਰੇ 9:00 ਵਜੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਪਾਤਸ਼ਾਹੀ ਛੇਵੀਂ ਵਿਖੇ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਉਪਰੰਤ ਕੀਤੀ ਜਾਵੇਗੀ।

ਇਸ ਉਪਰੰਤ ਮੋਟਰਸਾਈਕਲਾਂ ਅਤੇ ਕਾਰਾਂ ਦੇ ਵਿਸ਼ਾਲ ਕਾਫ਼ਲੇ ਰਾਹੀਂ ਖੰਨਾ ਵਿਧਾਨ ਸਭਾ ਹਲਕੇ ਦੇ 70 ਤੋਂ ਵੱਧ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ “ਮਿਸ਼ਨ ਪੰਜਾਬ–2027” ਦੇ ਉਦੇਸ਼ ਲੋਕਾਂ ਤੱਕ ਪਹੁੰਚਾਏ ਜਾਣਗੇ।

RSP ਪੰਜਾਬ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮਹਿਲਾਵਾਂ, ਮੁਲਾਜ਼ਮਾਂ, ਵਪਾਰੀਆਂ ਅਤੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਸੁਣਨਾ ਅਤੇ ਲੋਕਾਂ ਦੀ ਭਾਗੀਦਾਰੀ ਨਾਲ ਪੰਜਾਬ ਦੇ ਭਵਿੱਖ ਲਈ ਇੱਕ ਵਿਕਲਪਕ ਲੋਕ-ਪੱਖੀ ਰਾਜਨੀਤਿਕ ਏਜੰਡਾ ਤਿਆਰ ਕਰਨਾ ਹੈ।

ਇਹ ਯਾਤਰਾ ਮੰਡਿਆਲਾ ਕਲਾਂ, ਕੋਟ ਸੇਖੋਂ, ਕੋਟ ਪਨੈਚ, ਰਾਏਪੁਰ, ਬੀਜਾ, ਕਿਸ਼ਨਗੜ੍ਹ, ਸਮਰਾਲਾ ਚੌਂਕ, ਮਾਡਲ ਟਾਊਨ, ਭਾਦਲਾ, ਅਲੌੜ, ਗਲਵੱਡੀ, ਨਸਰਾਲੀ, ਈਸੜੂ, ਫ਼ੈਜ਼ਗੜ੍ਹ, ਇਕੋਲਾਹੀ ਸਮੇਤ ਖੰਨਾ ਹਲਕੇ ਦੇ ਸਾਰੇ ਪ੍ਰਮੁੱਖ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚੋਂ ਲੰਘਦੀ ਹੋਈ ਸ਼ਾਮ 5:00 ਵਜੇ ਪਿੰਡ ਇਕੋਲਾਹਾ ਵਿਖੇ ਸਮਾਪਤ ਹੋਵੇਗੀ।

RSP ਪੰਜਾਬ ਨੇ ਸਮੂਹ ਪਾਰਟੀ ਵਰਕਰਾਂ, ਕਿਸਾਨਾਂ, ਨੌਜਵਾਨਾਂ, ਮਹਿਲਾਵਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਇਸ ਇਤਿਹਾਸਕ ਜਨ ਸੰਪਰਕ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

Related posts

ਨਸ਼ਾ ਵਿਰੋਧੀ ਸਮਾਜ ਨਿਰਮਾਣ ਸੁਸਾਇਟੀ ਦੇ ਚੇਅਰਮੈਨ ਬਾਲ ਕ੍ਰਿਸ਼ਨ ਸ਼ਰਮਾ ਨੇ ਮਾਤਾ ਭੱਦਰਕਾਲੀ ਮੰਦਿਰ ਵਿਖੇ ਟੇਕਿਆ ਮੱਥਾ:-

JL News

अलीराजपुर पुलिस की अवैध शराब के विरूद्ध प्रभावी कार्यवाही-

JL News

ਇਕੋਲਾਹਾ ਤੋਂ ਤੀਰਥ ਯਾਤਰਾ ਲਈ ਵਿਸ਼ੇਸ਼ ਬੱਸ ਸ੍ਰੀ ਦਰਬਾਰ ਸਾਹਿਬ ਲਈ ਰਵਾਨਾ, ਮੰਤਰੀ ਸੌਂਦ ਦੇ ਪੀ.ਏ. ਮਹੇਸ਼ ਕੁਮਾਰ ਨੇ ਕੀਤੀ ਹਰੀ ਝੰਡੀ

JL News
Download Application