ਜੇਐਲ ਨਿਊਜ਼ / JL NEWS
ਖੰਨਾ (ਪੰਜਾਬ) / 02-07-2026
(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)
ਆਲ ਇੰਡੀਆ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਮਜਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਲੱਗਣ ਅਤੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਨ ਦੀ ਖੁਸ਼ੀ ਵਿੱਚ ਅੱਜ ਪਿੰਡ ਭੌਰਲਾ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਬਲਵਿੰਦਰ ਸਿੰਘ ਬੰਬ ਚੇਅਰਮੈਨ ਐਸ ਸੀ ਡਿਪਾਰਟਮੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਅਤੇ ਗੁਰਜੀਤ ਸਿੰਘ ਭੌਰਲਾ ਚੇਅਰਮੈਨ ਬਲਾਕ ਕਾਂਗਰਸ ਐਸ ਸੀ ਡਿਪਾਰਟਮੈਂਟ ਸਮਰਾਲਾ ਦੀ ਅਗਵਾਈ ਹੇਠ ਲੱਡੂ ਵੰਡੇ ਗਏ ਅਤੇ ਮੁਬਾਰਕਬਾਦ ਦਿੱਤੀ ਇਸ ਮੌਕੇ ਜਿਲਾ ਚੇਅਰਮੈਨ ਬਲਵਿੰਦਰ ਸਿੰਘ ਬੰਬ ਤੇ ਬਲਾਕ ਚੇਅਰਮੈਨ ਗੁਰਜੀਤ ਸਿੰਘ ਭੌਰਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ 2027 ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯਾਦਵਿੰਦਰ ਸਿੰਘ ਕਾਲਾ, ਜਗਜੀਤ ਸਿੰਘ ਜੱਗਾ, ਬਾਬਾ ਪਰਮਜੀਤ ਸਿੰਘ, ਅਨੋਖ ਸਿੰਘ ਖ਼ਾਲਸਾ, ਸੱਤਪਾਲ ਸਿੰਘ ਖ਼ਾਲਸਾ,ਮੰਗਾ ਸਿੰਘ ਪ੍ਰਧਾਨ,ਮੱਖਣ ਸਿੰਘ,ਦਰਸ਼ਨ ਸਿੰਘ, ਚਰਨਜੀਤ ਸਿੰਘ, ਵਿੰਦਰ ਸਿੰਘ, ਪਿਸੋਰ ਸਿੰਘ, ਕੁਲਵੰਤ ਸਿੰਘ, ਹਰਮਨ ਸਿੰਘ, ਪਵਨ, ਸੁਹੇਲ, ਹਰਪਾਲ ਸਿੰਘ ਪਾਲੀ, ਠਾਕਰ ਸਿੰਘ ,ਅਜੇ ਕੁਮਾਰ ਆਦਿ ਹਾਜ਼ਰ ਸਨ ।
