Last 24 Hour Punjab Punjabi

ਵਾਰਡ ਨੰ: 22 ਦੇ ਨਵ-ਨਿਯੁਕਤ ਕੌਂਸਲਰ ਅਮਨ ਕਟਾਰੀਆ ਨੇ ਚੁੱਕੀ ਅਹੁਦੇ ਦੀ ਸਹੁੰ

ਜੇਐਲ ਨਿਊਜ਼ / JL NEWS 

ਖੰਨਾ (ਪੰਜਾਬ) / 01-07-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)

ਮਾਂ ਨੈਣਾ ਦੇਵੀ ਅਤੇ ਵਾਹਿਗੁਰੂ ਦੀ ਮੇਹਰ ਸਦਕਾ ਵਾਰਡ ਨੰਬਰ 22 ਤੋਂ ਨਵ-ਨਿਯੁਕਤ ਮਿਊਂਸੀਪਲ ਕੌਂਸਲਰ ਸ. ਅਮਨ ਕਟਾਰੀਆ ਨੇ ਅੱਜ ਨਗਰ ਕੌਂਸਲ ਖੰਨਾ ਦੇ ਹਾਊਸ ਵਿੱਚ ਆਪਣੇ ਅਹੁਦੇ ਦੀ ਸਹੁੰ ਚੁੱਕੀ।

ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਅਮਨ ਕਟਾਰੀਆ ਨੇ ਸਹੁੰ ਚੁੱਕ ਕੇ ਵਾਰਡ ਦੇ ਵਿਕਾਸ ਲਈ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੰਕਲਪ ਲਿਆ।

ਇਸ ਮੌਕੇ ਕੌਂਸਲਰ ਅਮਨ ਕਟਾਰੀਆ ਨੇ ਕਿਹਾ ਕਿ, _”ਵਾਰਡ ਨੰ: 22 ਦੇ ਸਾਰੇ ਪਰਿਵਾਰਾਂ, ਵੋਟਰਾਂ ਤੇ ਸਪੋਰਟਰਾਂ ਦੇ ਪਿਆਰ ਅਤੇ ਸਾਥ ਸਦਕਾ ਅੱਜ ਦਾ ਦਿਨ ਮੇਰੇ ਲਈ ਬਹੁਤ ਖਾਸ ਅਤੇ ਭਾਗਾਂ ਵਾਲਾ ਹੈ। ਅੱਜ ਤੁਹਾਡੇ ਆਪਣੇ ਪੁੱਤ, ਭਰਾ ਨੇ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ, ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ।”

ਉਨ੍ਹਾਂ ਅੱਗੇ ਕਿਹਾ ਕਿ _”ਮੈਂ ਆਪਣੇ ਵਾਰਡ ਦੇ ਹੱਕਾਂ ਲਈ ਤੇ ਵਾਰਡ ਦੇ ਵਿਕਾਸ ਕਾਰਜਾਂ ਲਈ ਪੂਰੀ ਜ਼ੋਰਦਾਰ ਆਵਾਜ਼ ਬਣ ਕੇ ਕੰਮ ਕਰਾਂਗਾ। ਮੇਰੇ ਪਰਿਵਾਰਾਂ ਨੇ ਮੇਰੇ ਉੱਤੇ ਜੋ ਭਰੋਸਾ ਕੀਤਾ ਹੈ, ਉਹ ਕਦੇ ਟੁੱਟਣ ਨਹੀਂ ਦੇਵਾਂਗਾ।”

ਸਹੁੰ ਚੁੱਕ ਸਮਾਗਮ ਮੌਕੇ ਨਗਰ ਕੌਂਸਲ ਦੇ ਅਧਿਕਾਰੀ, ਵਾਰਡ ਦੇ ਮੋਹਤਬਰ ਅਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Related posts

ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਵਿੱਚ ਧਾਰਾ 144 ਲੱਗੀ –

JL News

ਲੁਧਿਆਣਾ ‘ਚ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਰੈਲੀ-

JL News

ਟ੍ਰੈਫਿਕ ਪੁਲਿਸ ਵਲੋਂ ਸੜਕਾਂ ਅਤੇ ਫੁੱਟਪਾਥਾਂ ਤੋਂ ਹਟਾਏ ਗਏ ਨਜਾਇਜ ਕਬਜੇ।

JL News
Download Application