ਜੇਐਲ ਨਿਊਜ਼ / JL NEWS
ਖੰਨਾ(ਪੰਜਾਬ) / 26-06-2026
(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)
ਕਨਫੈਡਰੇਸ਼ਨ ਫਾਰ ਚੈਲੇਂਜਡ ਵੱਲੋਂ ਭਾਰਤੀਯ ਅੰਗ ਨਿਰਮਾਣ ਨਿਗਮ, ਚਨਾਲੋਂ (ਅਲਿਮਕੋ, ਭਾਰਤ ਸਰਕਾਰ ਦਾ ਉਪਕਰਮ) ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 25 ਜੂਨ 2026 ਨੂੰ ਸ਼੍ਰੀ ਊਸ਼ਾ ਮਾਤਾ ਜੀ ਮੰਦਰ, ਬੱਸੀ ਪਠਾਣਾ ਵਿਖੇ ਦਿਵਿਆਂਗਜਨਾਂ ਅਤੇ ਬਜ਼ੁਰਗਜਨਾਂ ਲਈ ਸਹਾਇਕ ਉਪਕਰਨ ਵੰਡਣ ਸੰਬੰਧੀ ਜ਼ਿਲ੍ਹਾ ਪੱਧਰੀ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ। ਇਹ ਕੈਂਪ ਸਵਾਮੀ ਮਹਾਦੇਵ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਸੀ।
ਕੈਂਪ ਦੌਰਾਨ ਭਾਰਤ ਸਰਕਾਰ ਦੀ ਅਡਿਪ ਯੋਜਨਾ (ADIP Scheme) ਅਤੇ ਰਾਸ਼ਟਰੀ ਵਾਯੋਸ਼੍ਰੀ ਯੋਜਨਾ (RVY Scheme) ਅਧੀਨ 150 ਤੋਂ ਵੱਧ ਦਿਵਿਆਂਗ ਅਤੇ ਬਜ਼ੁਰਗ ਲਾਭਪਾਤਰੀਆਂ ਨੂੰ ਕਰੀਬ 12 ਲੱਖ ਰੁਪਏ ਮੁੱਲ ਦੇ ਸਹਾਇਕ ਉਪਕਰਨ ਵੰਡੇ ਗਏ। ਇਨ੍ਹਾਂ ਵਿੱਚ 1 ਮੋਟਰਾਈਜ਼ਡ ਤਿੰਨ ਪਹੀਆ ਸਾਈਕਲ, 9 ਤਿੰਨ ਪਹੀਆ ਸਾਈਕਲਾਂ, 20 ਵ੍ਹੀਲਚੇਅਰਾਂ, 100 ਕੰਨਾਂ ਦੀਆਂ ਮਸ਼ੀਨਾਂ, ਬੈਸਾਖੀਆਂ, ਵਾਕਿੰਗ ਸਟਿਕਾਂ, ਗੋਡਿਆਂ ਦੀਆਂ ਬਰੇਸਾਂ, ਐਲ.ਐਸ. ਬੈਲਟਾਂ ਤੇ ਸਪਾਈਨਲ ਸਪੋਰਟ ਕੁਸ਼ਨ ਸ਼ਾਮਲ ਸਨ।
ਸਮਾਰੋਹ ਵਿੱਚ ਮੁੱਖ ਮਹਿਮਾਨ ਸ. ਮਨਜਿੰਦਰ ਸਿੰਘ ਰੋਮੀ (ਸੂਬਾ ਪ੍ਰਧਾਨ, ਐਨ.ਜੀ.ਓ. ਸੈੱਲ, ਭਾਜਪਾ ਪੰਜਾਬ) ਤੇ ਵਿਸ਼ੇਸ਼ ਮਹਿਮਾਨ ਸ਼੍ਰੀ ਅਸ਼ੋਕ ਕੁਮਾਰ ਸਾਹੂ (ਜਨਰਲ ਮੈਨੇਜਰ, ਅਲਿਮਕੋ), ਸ਼੍ਰੀ ਰਾਜ ਪੁਰੀ (ਪ੍ਰਧਾਨ, ਨਗਰ ਕੌਂਸਲ ਬੱਸੀ ਪਠਾਣਾ), ਕੌਂਸਲਰ ਰਜਨੀ ਬਾਲਾ, ਕੌਂਸਲਰ ਬਿੰਦੂ ਰਾਣੀ, ਡਾ. ਕਮਲ ਖੰਨਾ ਤੇ ਸ਼੍ਰੀ ਰਮੇਸ਼ ਕੁਮਾਰ ਸੀ.ਆਰ. ਨੇ ਸ਼ਿਰਕਤ ਕੀਤੀ।
ਇਸ ਮੌਕੇ ਅਲਿਮਕੋ ਵੱਲੋਂ ਅਮਰਜੀਤ ਸਿੰਘ, ਬਲਰਾਮ ਕੁਮਾਰ, ਸ਼ਬਾਨੂਰ (ਪੀ.ਆਰ.ਓ.) ਤੇ ਮਧੁਰ ਸ਼ਰਮਾ (ਆਡੀਓਲੋਜਿਸਟ) ਹਾਜ਼ਰ ਰਹੇ। ਕਨਫੈਡਰੇਸ਼ਨ ਦੇ ਪ੍ਰਧਾਨ ਮਨਮੋਹਨ ਜਰਗਰ ਤੋਂ ਇਲਾਵਾ ਬਲਵਿੰਦਰ ਸਿੰਘ, ਅਨਿਲ ਲੂੰਬਾ, ਹੇਮਿੰਦਰ ਵਰਮਾ, ਅਨਿਲ ਸ਼ਰਮਾ, ਰਾਜਕਮਲ ਸ਼ਰਮਾ, ਅਜੇ ਮਲਹੋਤਰਾ, ਸੁਖਚੈਨ ਸਿੰਘ, ਸਤਨਾਮ ਸਿੰਘ ਨਾਮਧਾਰੀ ਤੇ ਸ਼੍ਰੀ ਊਸ਼ਾ ਮਾਤਾ ਜੀ ਦੇ ਸ਼ਰਧਾਲੂਆਂ ਨੇ ਭਾਗ ਲਿਆ।
ਬੁਲਾਰਿਆਂ ਨੇ ਦਿਵਿਆਂਗਜਨਾਂ ਤੇ ਬਜ਼ੁਰਗਾਂ ਨੂੰ ਆਤਮਨਿਰਭਰ ਬਣਾਉਣ ਲਈ ਸਰਕਾਰ ਦੀਆਂ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਕਨਫੈਡਰੇਸ਼ਨ ਫਾਰ ਚੈਲੇਂਜਡ ਤੇ ਅਲਿਮਕੋ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
