बिना केटेगरी

ਸਹਿਜ ਅਤੇ ਸੁਹਜ ਭਰਪੂਰ ਜੀਵਨ ਤੰਦਰੁਸਤ ਦਿਲ ਅਤੇ ਲੰਮੀ ਉਮਰ ਦਾ ਅਹਿਮ ਅਧਾਰ : ਡਾ. ਸ਼ਿਵ ਕੁਮਾਰ ਚੌਧਰੀ

ਜੀਉਂਦੇ ਜੀਅ ਆਪਣੇ ਅੰਗ ਦਾਨ ਕਰਨ ਪ੍ਰਤੀ ਜਾਗਰੂਕਤਾ ਦੀ ਅਹਿਮ ਲੋੜ : ਰਜਿੰਦਰ ਸਿੰਘ ਮਰਵਾਹਾ

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ(ਪੰਜਾਬ) / 16-05-2026

(ਰਿਪੋਰਟ – ਮਨਜੀਤ ਸਿੰਘ)

ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ, ਪੰਜਾਬ ਦੇ ਚੇਅਰਮੈਨ ਸ੍ਰ ਰਜਿੰਦਰ ਸਿੰਘ ਮਰਵਾਹਾ ਦੀ ਰਹਿਨੁਮਾਈ ਹੇਠ ਇੱਕ ਇਕੱਤਰਤਾ ਸ਼ਹਿਰ ਦੇ ਨਾਮੀਂ ਹੋਟਲ ਵਿੱਚ ਹੋਈ। ਇਕੱਤਰਤਾ ਵਿੱਚ ਮੁੱਖ ਮਹਿਮਾਨ ਤੌਰ ਤੇ , ਫੌਰਟਿਸ ਐਸਕਾਰਟ ਹਸਪਤਾਲ ਨਵੀਂ ਦਿੱਲੀ ਦੇ ਕਾਰਡੀਓ ਥੌਰੈਕਿਕ ਵੈਸਕੂਲਰ ਸਰਜਨ ਡਾ. ਸ਼ਿਵ ਕੁਮਾਰ ਚੌਧਰੀ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਦਿਲ ਦੇ ਰੋਗਾਂ ਦੇ ਅੰਤਰਰਾਸ਼ਟਰੀ ਮਾਹਿਰ ਡਾ. ਸ਼ਿਵ ਕੁਮਾਰ ਚੌਧਰੀ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ , ਨਵੀਂ ਦਿੱਲੀ ਵਿੱਚ ਲੰਮਾ ਸਮਾਂ ਸੇਵਾਵਾਂ ਨਿਭਾਈਆਂ ਹਨ ਅਤੇ ਸੈਂਕੜੇ ਮਰੀਜ਼ਾਂ ਦੇ ਦਿਲ ਦੀਆਂ ਸਰਜਰੀਆਂ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਬਖ਼ਸ਼ੀ ਹੈ। ਅਜੋਕੇ ਸਮੇਂ ਵਿੱਚ ਉਹ ਬਿਹਤਰੀਨ ਅਤੇ ਅਧੁਨਿਕ ਤਕਨੀਕਾਂ ਦਾ ਇਸਤੇਮਾਲ ਕਰਦੇ ਹੋਏ ਦਿਲ ਦਾ ਵੱਡਾ ਉਪਰੇਸ਼ਨ ਛਾਤੀ ਦੀ ਹੱਡੀ ਨੂੰ ਕੱਟਣ ਦੀ ਬਜਾਏ ਪਸਲੀਆਂ ਥੱਲੇ ਸੱਜੇ ਖੱਬੇ ਛੇਕ ਕਰਕੇ ਕਰ ਦੇਂਦੇ ਹਨ, ਜਿਸ ਨਾਲ ਮਰੀਜ਼ ਨੂੰ ਬੇਹੱਦ ਘੱਟ ਤਕਲੀਫ਼ ਹੁੰਦੀ ਹੈ। ਆਪਣੇ ਵਰ੍ਹਿਆਂ ਬੱਧੀ ਤਜ਼ਰਬੇ ਵਿੱਚੋਂ ਹਾਸਲ ਹੁਨਰ ਸਦਕਾ ਉਹ ਦਰਜਨਾਂ ਹਾਰਟ ਟਰਾਂਸਪਲਾਂਟ ਦੇ ਸਫ਼ਲ ਉਪਰੇਸ਼ਨ ਕਰ ਚੁੱਕੇ ਹਨ ਅਤੇ ਮਰੀਜ਼ਾਂ ਨੂੰ ਨਵਾਂ ਜੀਵਨ ਪ੍ਰਦਾਨ ਕਰ ਚੁੱਕੇ ਹਨ। ਡਾ. ਸ਼ਿਵ ਕੁਮਾਰ ਚੌਧਰੀ ਜੀ ਨੇ ਇਸ ਨੁਕਤੇ ਨੂੰ ਉਭਾਰਿਆ ਕਿ ਸਮਾਜ ਵਿੱਚ ਇਹ ਜਾਗਰੂਕਤਾ ਪੈਦਾ ਕਰਨ ਦੀ ਅਹਿਮ ਜ਼ਰੂਰਤ ਹੈ ਕਿ ਜੀਊਂਦੇ ਜੀਅ ਆਪਣੇ ਅੰਗ ਦਾਨ ਕਰਨ ਦੀ ਵਸੀਅਤ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇਹ ਦੀ ਚਮੜੀ, ਹੱਡੀਆਂ ਅਤੇ ਅੱਖ ਦਾ ਕੌਰਨੀਆਂ ਕਈ ਲੋੜਵੰਦਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰ ਸਕਦਾ ਹੈ।ਦਿਲ ਦੀ ਚਕਿਤਸਾ ਵਿੱਚ ਉੱਚ ਵਕਾਰ ਅਤੇ ਰੁਤਬਾ ਹਾਸਲ ਕਰਨ ਦੇ ਬਾਵਜੂਦ ਉਹ ਨਿਮਰ ਸੁਭਾਅ ਦੇ ਮਾਲਕ ਹਨ ਅਤੇ ਅਕਾਲ ਪੁਰਖ ਦੇ ਭਉ ਵਿੱਚ ਜੀਵਨ ਬਸਰ ਕਰ ਰਹੇ ਹਨ। ਰਜਿੰਦਰ ਸਿੰਘ ਮਰਵਾਹਾ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਸਰਪ੍ਰਸਤ ਅੰਮ੍ਰਿਤਸਰ ਵਿਕਾਸ ਮੰਚ, ਹਰਪਾਲ ਸਿੰਘ ਆਹਲੂਵਾਲੀਆ ਪ੍ਰਧਾਨ ਜੱਸਾ ਸਿੰਘ ਆਹਲੂਵਾਲੀਆ ਫੈਡਰੇਸ਼ਨ, ਅਮਰਜੀਤ ਸਿੰਘ ਨਾਰੰਗ ਸੀ.ਏ.,ਤਜਿੰਦਰ ਪਾਲ ਸਿੰਘ ਬੌਬੀ ਬਾਦਸ਼ਾਹ, ਬਲਦੇਵ ਸਿੰਘ ਰੰਧਾਵਾ ਚੇਅਰਮੈਨ ਕਾਨੂੰਨੀ ਅਧਿਕਾਰ ਕਮੇਟੀ , ਕੁਲਵਿੰਦਰ ਸਿੰਘ ਮਰਵਾਹਾ ਵਾਈਸ ਚੇਅਰਮੈਨ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ, ਸ੍ਰ. ਹਰਪ੍ਰੀਤ ਸਿੰਘ ਬੇਦੀ, ਰਵੀ ਸ਼ਰਮਾ ਕਾਰਜਕਾਰੀ ਅਧਿਕਾਰੀ ਸੇਲਜ਼ ਐਂਡ ਮਾਰਕੀਟਿੰਗ, ਫੌਰਟਿਸ ਐਸਕਾਰਟ ਹਸਪਤਾਲ ਦਿੱਲੀ, ਜੁਗਲ ਕਿਸ਼ੋਰ ਗੁਮਟਾਲਾ ਅਤੇ ਵਿਸ਼ਾਲ ਵਧਾਵਨ ਅਸਿਸਟੈਂਟ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਡਾ. ਜੈਨ ਜੰਡਿਆਲਾ ਗੁਰੂ ਅਤੇ ਸ਼੍ਰੀ ਹਰਦੇਸ਼ ਦਵੇਸਰ ਨੇ ਮੁੱਖ ਮਹਿਮਾਨ ਡਾ. ਸ਼ਿਵ ਕੁਮਾਰ ਚੌਧਰੀ ਨੂੰ ਦੁਸ਼ਾਲਾ ਭੇਟ ਕਰਕੇ ਭਾਵਪੂਰਤ ਇਸਤਕਬਾਲ ਕੀਤਾ,ਜੀ ਆਇਆਂ ਨੂੰ ਕਿਹਾ। ਡਾਕਟਰ ਸ਼ਿਵ ਕੁਮਾਰ ਚੌਧਰੀ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਦੇ ਭਾਗਭਰੇ ਪਲ ਹਨ ਕਿ ਉਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਵਸਾਈ ਨਗਰੀ ਅੰਮ੍ਰਿਤਸਰ ਦੇ ਪਤਵੰਤੇ ਸ਼ਹਿਰੀਆਂ ਦੇ ਰੂਬਰੂ ਹੋ ਰਹੇ ਹਨ। ਮਨੁੱਖੀ ਦਿਲ ਨੂੰ ਤੰਦਰੁਸਤ ਰੱਖਣ ਲਈ ਅਹਿਮ ਨੁਕਤੇ ਸਾਂਝੇ ਕਰਦੇ ਹੋਏ ਉਨ੍ਹਾਂ ਤਾਕੀਦ ਕੀਤੀ ਕਿ ਸਾਨੂੰ ਰੋਜ਼ਾਨਾ ਘੱਟ ਤੋਂ ਘੱਟ ਅੱਧੇ ਤੋਂ ਪੌਣੇ ਘੰਟੇ ਲਈ ਤੇਜ਼ ਸੈਰ ਕਰਨੀ ਜ਼ਰੂਰੀ ਹੈ। ਇਸਦੇ ਨਾਲ ਹੀ ਰੋਜ਼ਾਨਾ ਤਿੰਨ ਚਾਰ ਵਾਰ ਚਾਲੀ ਪੰਜਾਹ ਪੌੜੀਆਂ ਚੜ੍ਹਨੀਆਂ ਚਾਹੀਦੀਆਂ ਹਨ।‌ ਜ਼ੰਕ ਭੋਜਨ ਨੂੰ ਪੂਰੀ ਤਰ੍ਹਾਂ ਤਿਆਗ ਕੇ ਸਾਦਾ ਸੰਤੁਲਿਤ ਭੋਜਨ ਤੇ ਨਿਰਭਰ ਹੋਣਾ ਲਾਹੇਵੰਦਾ ਹੈ। ਡਾ. ਸਾਹਿਬ ਨੇ ਅਹਿਮ ਨੁਕਤਾ ਸਾਂਝਾ ਕਰਦੇ ਹੋਏ ਕਿਹਾ ਕਿ ਦਿਲ ਦੀ ਤੰਦਰੁਸਤੀ ਅਤੇ ਲੰਮੇਰੀ ਉਮਰ ਲਈ ਸਹਿਜ ਜੀਵਨ ਤਰਜੀਹ ਦੇਣੀ ਜ਼ਰੂਰੀ ਹੈ। ਫਿਕਰ, ਚਿੰਤਾ ਅਤੇ ਤਣਾਅ ਭਰੀ ਜ਼ਿੰਦਗੀ ਕਾਰਨ ਹੀ ਨੌਜਵਾਨਾਂ ਨੂੰ ਦਿਲ ਦੇ ਫੇਲ੍ਹ ਹੋਣ ਦੇ ਦੌਰੇ ਪੈ ਰਹੇ ਹਨ ਤੇ ਉਹ ਸੁੱਤੇ ਹੀ ਸਦੀਵੀ ਵਿਛੋੜਾ ਦੇ ਜਾਂਦੇ ਹਨ,ਸੋ ਸਹਿਜ ਅਤੇ ਸੁਹਜ ਵਾਲੀ ਤਰਜ਼-ਏ-ਜ਼ਿੰਦਗੀ ਹੀ ਸੁਹਾਵਣੀ ਅਤੇ ਲੰਮੀ ਹੋ ਸਕਦੀ ਹੈ। ਆਪਣੀ ਧੰਨਵਾਦੀ ਤਕਰੀਰ ਵਿੱਚ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਸ੍ਰ. ਰਜਿੰਦਰ ਸਿੰਘ ਮਰਵਾਹਾ ਨੇ ਡਾ. ਸ਼ਿਵ ਕੁਮਾਰ ਚੌਧਰੀ ਜੀ ਦਾ ਹਾਰਦਿਕ ਧੰਨਵਾਦ ਕੀਤਾ ਕਿ ਆਪਣੇ ਰੁਝੇਵਿਆਂ ਦੇ ਬਾਵਜੂਦ ਉਨ੍ਹਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਸ਼ਹਿਰੀਆਂ ਲਈ ਸਮਾਂ ਕੱਢਿਆ ਹੈ ਕੀਮਤੀ ਸੁਝਾਅ ਦਿੱਤੇ ਹਨ।

Related posts

Allstate Expects More Than $500M in Insurance Losses After Harvey

Web1Tech

ਸ਼ਰਧਾਲੂਆਂ ਨੂੰ ਟਰਾਲੇ ਨੇ ਕੁਚਲਿਆ, 5 ਦੀ ਮੌਤ,ਕਈਆਂ ਦੀ ਹਾਲਤ ਗੰਭੀਰ-

JL News

State Bank of India Is Most Trusted and Popular Bank in India

Web1Tech
Download Application