Last 24 Hour Punjab Punjabi

ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਚੋਣਾਂ: ਕਾਂਗਰਸ ਨੇ 17 ਉਮੀਦਵਾਰਾਂ ਦਾ ਐਲਾਨ ਕੀਤਾ, ਕਾਕਾ ਰਣਦੀਪ ਸਿੰਘ ਦੀ ਅਗਵਾਈ ‘ਚ ਪ੍ਰੈੱਸ ਕਾਨਫਰੰਸ

ਜੇਐਲ ਨਿਊਜ਼/ JL NEWS 

ਮੰਡੀ ਗੋਬਿੰਦਗੜ੍ਹ,ਖੰਨਾ(ਪੰਜਾਬ) / 13-05-2026

(ਰਿਪੋਰਟ – ਜੇ ਪੀ ਸਿੰਘ,ਸੁਖਦੇਵ ਸਿੰਘ)

ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਦਫ਼ਤਰ ਵਿਖੇ ਕਾਂਗਰਸ ਪਾਰਟੀ ਵੱਲੋਂ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ।

ਵਿਧਾਨ ਸਭਾ ਹਲਕਾ ਅਮਲੋਹ ਤੋਂ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ *ਕਾਕਾ ਰਣਦੀਪ ਸਿੰਘ, ਸਾਬਕਾ ਕੈਬਨਿਟ ਮੰਤਰੀ ਪੰਜਾਬ* ਦੀ ਅਗਵਾਈ ‘ਚ ਹੋਈ ਇਸ ਕਾਨਫਰੰਸ ‘ਚ *ਸਿਤਾਰ ਮੁਹੰਮਦ ਲਿਬੜਾ, ਪੀ.ਸੀ.ਸੀ ਆਬਜ਼ਰਵਰ*, *ਸੁਰਿੰਦਰ ਸਿੰਘ ਰਾਮਗੜ੍ਹ, ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ* ਅਤੇ *ਸੰਜੀਵ ਕੁਮਾਰ ਦੱਤਾ, ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ* ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

*ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀਆਂ ਚੋਣਾਂ ਲਈ ਕੁੱਲ 29 ਵਾਰਡਾਂ ‘ਚੋਂ 17 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ:*

1. *ਜਨਰਲ:* 7 ਉਮੀਦਵਾਰ
2. *ਜਨਰਲ ਲੇਡੀਜ਼:* 7 ਉਮੀਦਵਾਰ
3. *ਐਸ.ਸੀ ਜੈਂਟਸ:* 2 ਉਮੀਦਵਾਰ
4. *ਬੀ.ਸੀ ਜੈਂਟਸ:* 1 ਉਮੀਦਵਾਰ

ਪਾਰਟੀ ਲੀਡਰਾਂ ਨੇ ਦੱਸਿਆ ਕਿ ਬਾਕੀ ਰਹਿੰਦੇ 12 ਉਮੀਦਵਾਰਾਂ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ।

ਇਸ ਮੌਕੇ ਕਾਂਗਰਸ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ‘ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਕਾਕਾ ਰਣਦੀਪ ਸਿੰਘ ਨੇ ਸਾਰੇ ਲੀਡਰਾਂ ਅਤੇ ਵਰਕਰਾਂ ਨੂੰ ਇੱਕਜੁੱਟ ਹੋ ਕੇ ਚੋਣਾਂ ‘ਚ ਉੱਤਰਨ ਦਾ ਸੱਦਾ ਦਿੱਤਾ।

Related posts

300 ਯੂਨਿਟ ਬਿਜਲੀ ਮੁਫ਼ਤ ਹੋਣ ‘ਤੇ CM ਮਾਨ ਦਾ ਟਵੀਟ, ਕਿਹਾ-

JL News

मोहर्रम पर्व व कानून एवं शांति व्यवस्था के दृष्टिगत समस्त क्षेत्राधिकारी व थाना/चौकी प्रभारियों द्वारा पर्याप्त पुलिस बल के साथ किया जा रहा सायं पैदल गस्त।

JL News

ਕਸੇਲ, ਸੇਰੋਂ, ਨੂਰਦੀ ਅਤੇ ਪੱਟੀ ਦੀਆਂ ਟੀਮਾਂ ਫੁੱਟਬਾਲ ਦੇ ਸੈਮੀਫਾਈਨਲ ਵਿਚ ਪੁੱਜੀਆਂ- ਮੀਂਹ ਕਾਰਨ ਅੱਜ ਨਾ ਹੋ ਸਕੇ ਫੁੱਟਬਾਲ ਦੇ ਮੈਚ-

JL News
Download Application