Last 24 Hour Punjab Punjabi

“ਜਦ ਮਜ਼ਦੂਰਾਂ ਅਤੇ ਸਰਮਾਏਦਾਰਾਂ ਦੀ ਗੱਲ ਆਉਂਦੀ ਹੈ ਤਾਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਹਮੇਸ਼ਾ ਹੀ ਸਰਮਾਏਦਾਰੀ ਦੇ ਹੱਕ ਵਿੱਚ ਭੁਗਤਦਾ ਹੈ”-ਕਾਲੀ ਪਾਇਲ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 12-05-2026

(ਰਿਪੋਰਟ -ਜੇ ਪੀ ਸਿੰਘ, ਸੁਖਦੇਵ ਸਿੰਘ)

24 ਅਪ੍ਰੈਲ 2026 ਬਿਸ਼ਨਪੁਰਾ ਨੇੜੇ ਬੀ ਲਾਲ ਸਟੀਲ ਫੈਕਟਰੀ ਵਿੱਚ ਹਾਦਸਾ ਹੋਇਆ ਸੀ ਜਿਸ ਤਹਿਤ ਕਾਫੀ ਲੋਕ ਫੱਟੜ ਹੋਏ ਸਨ ਅਤੇ ਲਗਭਗ 50 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਈ ਦਿਨ ਬਾਅਦ ਅੱਗ ਉਤੇ ਕਾਬੂ ਪਾਇਆ ਪ੍ਰੰਤੂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਐਡੇ ਵੱਡੇ ਹਾਦਸੇ ਨੂੰ ਕੋਈ ਗੰਭੀਰ ਨਹੀਂ ਲਿਆ ਗਿਆ ਅਤੇ ਨਾ ਹੀ ਇਸਦੀ ਕੋਈ ਜਾਣਕਾਰੀ ਜਨਤਕ ਕੀਤੀ ਕਿੰਨੇ ਮਜ਼ਦੂਰ ਉੱਥੇ ਕੰਮ ਕਰਦੇ ਸਨ ਕਿੰਨੇ ਫੱਟੜ ਹੋਏ ਕਿੰਨੇ ਗੰਭੀਰ ਰੂਪ ਫੱਟੜ ਹੋਏ ਪ੍ਰੰਤੂ ਅੱਜ ਇੱਕ ਦੋਰਾਹਾ ਥਾਣੇ ਦੀ ਡੀਡੀਆਰ ਸਾਹਮਣੇ ਆਉਂਦੀ ਹੈ ਜਿਸ ਵਿੱਚ ਇੱਕ ਲੜਕੀ ਜੋ ਫੈਕਟਰੀ ਵਿੱਚ ਕੰਮ ਕਰਦੀ ਸੀ ਉਸ ਦੀ ਮੌਤ ਹੋਣ ਤੋਂ ਬਾਅਦ ਕੱਟੀ ਗਈ ਜਿਸ ਵਿੱਚ ਲਿਖਿਆ ਗਿਆ ਕਿ ਇਹ ਹਾਦਸਾ ਅਚਾਨਕ ਅਤੇ ਕੁਦਰਤੀ ਸੀ ਜਦਕਿ ਉਸ ਵਕਤ ਲੱਗੀਆਂ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਫੈਕਟਰੀ ਅੰਦਰ ਬਲਾਸਟ ਦੀ ਗੱਲ਼ ਦੱਸੀ ਹੈ,ਪੁਲਿਸ ਵੱਲੋਂ ਫੈਕਟਰੀ ਮਾਲਕਾਂ ਅਤੇ ਮੈਨੇਜਮੈਂਟ ਤੇ ਪਰਚਾ ਦਰਜ ਕਰਨ ਦੀ ਬਜਾਏ, ਇੱਕ ਗਰੀਬ ਮਜ਼ਦੂਰ ਦੀ ਮੌਤ ਦਾ ਮਜ਼ਾਕ ਉਡਾਉਂਦੇ ਹੋਏ ਸਧਾਰਨ ਡੀਡੀਆਰ ਕੱਟ ਦਿੱਤੀ ਇਸ ਤੋਂ ਸਪਸ਼ਟ ਹੈ ਕਿ ਪੁਲਿਸ ਵੱਲੋਂ ਇਸ ਗਰੀਬ ਮਜ਼ਦੂਰ ਦੀ ਮੌਤ ਨੂੰ ਇੱਕ ਮਜ਼ਾਕ ਸਮਝਿਆ ਗਿਆ ਅਤੇ ਉਸ ਦੀ ਮੌਤ ਉਪਰ ਪਰਚਾ ਦਰਜ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ, ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਐਸਡੀਐਮ ਪਾਇਲ ਨੂੰ ਇੱਕ ਮੰਗ ਪੱਤਰ ਦੇਣ ਤੋਂ ਬਾਅਦ ਡਾਕਟਰ ਅੰਬੇਡਕਰ ਨਰਯੁਵਕ ਦਲ ਪੰਜਾਬ ਦੇ ਪ੍ਰਧਾਨ ਗੁਰਦੀਪ ਸਿੰਘ ਕਾਲੀ ਨੇ ਕਹੇ ਅਤੇ ਮੰਗ ਕੀਤੀ ਗਈ ਕਿ ਬੀ ਲਾਲ ਸਟੀਲ ਫੈਕਟਰੀ ਵਿੱਚ ਹੋਏ ਭਿਆਨਕ ਹਾਦਸੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ

ਅੱਗੇ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਭਾਰਤ ਅੰਦਰ ਮਜ਼ਦੂਰਾਂ ਦੀ ਲੜਾਈ ਲੜਨ ਵਾਲੀਆਂ ਧਿਰਾਂ ਲਗਭਗ ਹਾਸੀਏ ਤੇ ਜਾ ਚੁੱਕੀਆਂ ਹਨ, ਮਜਦੂਰ ਵੀ ਆਪਣੀ ਲੜਾਈ ਨਹੀਂ ਲੜ ਕਿਉਂਕਿ ਮੌਜੂਦਾ ਸਰਮਾਏਦਾਰੀ ਨਿਜ਼ਾਮ ਨੇ ਉਹਨਾਂ ਦੀ ਆਰਥਿਕਤਾ ਇੰਨੀ ਤੋੜ ਦਿੱਤੀ ਹੈ ਕਿ ਉਹਨਾਂ ਨੂੰ ਸਿਰਫ ਦੋ ਟਾਈਮ ਦੀ ਰੋਟੀ ਦੇ ਲਾਲੇ ਲੱਗੇ ਹਨ ਇਸੇ ਹੀ ਮਜਬੂਰੀ ਦਾ ਫਾਇਦਾ ਉਠਾ ਕੇ ਸਰਮਾਏਦਾਰ ਇਨਾ ਗਰੀਬ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਹਨ ਅਗਰ ਇਸ ਤਰ੍ਹਾਂ ਦਾ ਕੋਈ ਭਿਆਨਕ ਹਾਦਸਾ ਹੋ ਜਾਵੇ ਤਾਂ ਉਹ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਮਜ਼ਦੂਰਾਂ ਨੂੰ ਹੀ ਇਸ ਹਾਦਸੇ ਲਈ ਦੋਸ਼ੀ ਬਣਾ ਦਿੰਦੇ ਹਨ ਬੀ ਲਾਲ ਸਟੀਲ ਫੈਕਟਰੀ ਵਿੱਚ ਕੱਲ ਇੱਕ ਲੜਕੀ ਦੀ ਮੌਤ ਹੋਈ ਹੋ ਸਕਦਾ ਇਸ ਤੋਂ ਵੱਧ ਵੀ ਮੌਤਾਂ ਹੋਈਆਂ ਹੋਣ ਜਾਂ ਜਖਮੀ ਹੋਏ ਹੋਣ ਅਜੇ ਤੱਕ ਪੁਲਸ ਅਤੇ ਸਿਵਲ ਅਧਿਕਾਰੀਆਂ ਨੇ ਇਸ ਵੱਡੇ ਹਾਦਸੇ ਸਬੰਧੀ ਕੋਈ ਵੀ ਤੱਥ ਜਨਤਿਕ ਨਹੀਂ ਕੀਤਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮਿਰਤਕ ਲੜਕੀ ਨੂੰ ਕਰੋੜ ਰੁਪਆਐ ਅਤੇ ਜਖਮੀ ਨੂੰ 20-20 ਲੱਖ ਰੁਪਈਆ ਦਿੱਤਾ ਜਾਵੇ ਅਗਰ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਕਾਨੂੰਨੀ ਚਾਰਾਜੋਰੀ ਕਰਕੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਹਾਈਕੋਰਟ ਤੱਕ ਲਜਾਇਆ ਜਾਵੇਗਾ ਤਾਂ ਜੋ ਇਹ ਆਪਣੀ ਡਿਊਟੀ ਸਮਝਣ ਅਤੇ ਗਰੀਬਾਂ ਨੂੰ ਇਨਸਾਫ ਦੇਣ ਦੀ ਥੋੜੀ ਬਹੁਤੀ ਆਦਤ ਪਾਉਣ, ਇਸ ਮੌਕੇ ਐਡਵੋਕੇਟ ਕੁਲਦੀਪ ਸਿੰਘ ਪਾਇਲ,ਹਰਬੰਤ ਸਿੰਘ, ਗਗਨਦੀਪ ਸਿੰਘ ਪਾਇਲ ਆਦਿ ਹਾਜਰ ਸਨ

Related posts

Rishabh Pant Accident Updates: ऋषभ पंत के एक्सीडेंट पर बड़ा अपडेट, जानें कैसे हुआ यह भयानक हादसा –

JL News

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਅਤੇ ਡਾਕਟਰ ਅਮਰ ਸਿੰਘ ਨੂੰ ਮੈਨੀਫੇਸਟੋ ਕਮੇਟੀ ਦਾ ਚੇਅਰਮੈਨ ਲੱਗਣ ਤੇ ਬੰਬ ਤੇ ਭੌਰਲਾ ਦੀ ਅਗਵਾਈ ਚ ਕਾਂਗਰਸ ਆਗੂਆਂ ਨੇ ਖੁਸ਼ੀ ਵਿੱਚ ਲੱਡੂ ਵੰਡੇ

JL News

96.51 ਪਾਸ ਫੀਸਦੀ ਨਾਲ ਜਿਲ੍ਹਾ ਫਾਜਿਲਕਾ ਦਾ ਬਾਰਵ੍ਹੀ ਦਾ ਨਤੀਜਾ ਰਿਹਾ ਸ਼ਾਨਦਾਰ -ਡਾ. ਬੱਲ, ਪੰਕਜ ਅੰਗੀ

JL News
Download Application