Punjab Punjabi

ਧੰਨ ਧੰਨ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਵੱਲਾ ਸਾਹਿਬ ਦੇ ਸਰਬ ਸਹਿਮਤੀ ਨਾਲ ਪ੍ਰਧਾਨ ਚੁਣੇ ਗਏ ਬਲਕਾਰ ਸਿੰਘ ਰਾਜਾ। 

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ (ਪੰਜਾਬ)/ 25-03-2026

(ਰਿਪੋਰਟ – ਮਨਜੀਤ ਸਿੰਘ)

 

ਨੌਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਨਗਰ ਪਿੰਡ ਵੱਲਾ ਵਿਖੇ ਗੁਰਦੁਆਰਾ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸੇਵਾ ਸੁਸਾਇਟੀ ਵੱਲੋਂ ਸਮੂਹ ਪਿੰਡ ਵਾਲਿਆਂ ਦੀ ਸਰਬ ਸਹਿਮਤੀ ਨਾਲ 24 ਮਾਰਚ, ਮੰਗਲਵਾਰ 2026 ਨੂੰ ਬਲਕਾਰ ਸਿੰਘ ਰਾਜਾ ਚੁਣੇ ਗਏ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਵੱਲਾ ਦੇ ਪ੍ਰਧਾਨ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਲਿਆਂ ਦੀ ਮੌਜੂਦਗੀ ਵਿੱਚ ਇੱਕ ਵਿਸ਼ੇਸ਼ ਇਕੱਠ ਦੇ ਰੂਪ ਵਿੱਚ ਮੀਟਿੰਗ ਰੱਖੀ ਗਈ। ਜਿਸ ਵਿੱਚ ਧਾਰਮਿਕ ਜਥੇਬੰਦੀਆਂ ,ਸਿੱਖ ਜਥੇਬੰਦੀਆਂ ਅਤੇ ਵਾਲਮੀਕਿ ਭਾਈਚਾਰੇ ਦੇ ਸੀਨੀਅਰ ਆਗੂ ਪਹੁੰਚੇ। ਗੁਰਦੁਆਰਾ ਸਾਹਿਬ ਦੀ ਜਗ੍ਹਾ ਵਿੱਚ ਇੱਕ ਮੰਦਰ ਵੀ ਸਥਾਪਿਤ ਹੈ। ਜੋ ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਅਤੇ ਮੰਦਰ ਸਾਂਝੇ ਤੌਰ ਤੇ ਨਗਰ ਵਾਸੀਆਂ ਦੀ ਸਰਬ ਸਹਿਮਤੀ ਨਾਲ ਸਥਾਪਿਤ ਹੈ। ਬੀਤੇ ਦਿਨੀ ਇੱਕ ਵਿਸ਼ੇਸ਼ ਚਰਚਾ ਦਾ ਕਾਰਨ ਬਣਿਆ ਹੋਇਆ ਹੈ ਕਿ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਅਤੇ ਮੰਦਿਰ ਵਿਚਕਾਰ ਇੱਕ ਕੰਧ ਕੀਤੀ ਜਾਵੇ ਜਿਸ ਦੇ ਰਸਤੇ ਦੋ ਹੋਣ। ਪਰ ਹੁਣ ਧਾਰਮਿਕ ਜਥੇਬੰਦੀਆਂ, ਸਿੱਖ ਜਥੇਬੰਦੀਆਂ, ਸੰਤ ਸਮਾਜ, ਵਾਲਮੀਕਿ ਭਾਈਚਾਰੇ ਦੇ ਆਗੂ ਅਤੇ ਪਿੰਡ ਵੱਲਾ ਦੇ ਵਸਨੀਕਾਂ ਵੱਲੋਂ ਸਰਬ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਮੰਦਰ ਅਤੇ ਗੁਰਦੁਆਰਾ ਸਾਹਿਬ ਵਿਚਾਲੇ ਕੋਈ ਵੀ ਕੰਧ ਨਹੀਂ ਕੀਤੀ ਜਾਵੇਗੀ। ਜਿਸ ਤਰ੍ਹਾਂ ਪਹਿਲਾਂ ਜਗ੍ਹਾ ਗੁਰਦੁਆਰਾ ਸਾਹਿਬ ਅਤੇ ਮੰਦਰ ਦੀ ਸੀ, ਉਸੇ ਤਰ੍ਹਾਂ ਹੀ ਉਹ ਗੁਰਦੁਆਰਾ ਸਾਹਿਬ ਅਤੇ ਮੰਦਿਰ ਇੱਕ ਹੀ ਪ੍ਰਾਪਤੀ ਵਿੱਚ ਰਹਿਣਗੇ। ਨਾਲ ਹੀ ਸਰਬ ਸਹਿਮਤੀ ਨਾਲ ਬਲਕਾਰ ਸਿੰਘ ਰਾਜਾ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਅਤੇ ਪਿੰਡ ਵਾਲਿਆਂ ਨੇ ਕਿਹਾ ਕਿ ਅੱਜ ਤੋਂ ਬਾਅਦ ਇਸ ਧਾਰਮਿਕ ਅਸਥਾਨ ਦੀ ਸੇਵਾ ਪ੍ਰਧਾਨ ਵਜੋਂ ਬਲਕਾਰ ਸਿੰਘ ਰਾਜਾ ਹੀ ਕਰਨਗੇ।

 

ਇਸ ਮੌਕੇ ਦਸ਼ਮੇਸ਼ ਤਰਨਾ ਦਲ ਤੋਂ ਜਥੇਦਾਰ ਬਾਬਾ ਅਵਤਾਰ ਸਿੰਘ ਜੀ, ਸੰਤ ਬਾਬਾ ਰਕੇਸ਼ ਨਾਥ ਜੀ, ਧੂਣਾ ਸਾਹਿਬ ਟਰਸਟ ਤੋਂ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਗੱਬਰ, ਕੌਂਸਲਰ ਭਗਤ ਸਿੰਘ ,ਧੂਣਾ ਸਾਹਿਬ ਟਰਸਟ ਦੇ ਯੂਥ ਪ੍ਰਧਾਨ ਪੰਜਾਬ ਬਿੱਟੂ ਪਹਿਲਵਾਨ, ਦਵਿੰਦਰ ਪਹਿਲਵਾਨ, ਪ੍ਰੈਸ ਸਕੱਤਰ ਸ੍ਰੀ ਅਸ਼ੋਕ ਮਲਹੋਤਰਾ, ਰਣਜੋਤ ਸਿੰਘ, ਸੰਨੀ ਸਿੰਘ, ਇੰਦਰ ਸਿੰਘ,ਬਲਕਾਰ ਸਿੰਘ, ਮੁਖਤਾਰ ਸਿੰਘ, ਰਣਜੀਤ ਸਿੰਘ, ਸਲਵਿੰਦਰਜੀਤ ਸਿੰਘ, ਗੌਰਵ ਸਿੰਘ, ਸੁੱਖਵਿੰਦਰ ਸਿੰਘ, ਹੀਰਾ ਸਿੰਘ, ਚਮਨ ਲਾਲ, ਅੰਮ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ, ਬੋਬੀ ਸਿੰਘ, ਸਾਜਨ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਬਿਕਰਮਜੀਤ ਸਿੰਘ, ਨਾਨਕ ਸਿੰਘ, ਬਲਵੰਤ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਔਰਤਾਂ , ਨੌਜਵਾਨ ਅਤੇ ਬਜ਼ੁਰਗ ਹਾਜ਼ਰ ਸਨ।

 

Related posts

ਖਰੜ੍ਹ ਵਿੱਚ ਲਗਾਇਆ ਗਿਆ ਦੁੱਧ ਖਪਤਕਾਰ ਜਾਗਰੂਕਤਾ ਕੈਂਪ।

JL News

ਪਰਾਲੀ ਨੂੰ ਅੱਗ ਨਾ ਲਗਾਉਣ ਲਈ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਵਿੱਚ ਸਹਿਯੋਗ ਦੇਣ ਕਿਸਾਨ: ਵਿਧਾਇਕ ਹੈਪੀ

JL News

ਮਜ਼ਦੂਰ-ਕਿਸਾਨ ਏਕਤਾ ਹੀ ਦੇਸ਼ ਨੂੰ ਬਚਾਉਣ ਦਾ ਰਾਹ – ਨਵੀਂ ਦਿੱਲੀ ਦੇ ਟਾਕਾਟੋਰਾ ਸਟੇਡੀਅਮ ਵਿੱਚ ਕੌਮੀ ਕਨਵੈਨਸ਼ਨ ਦਾ ਸੱਦਾ

JL News
Download Application