Punjab Punjabi

ਜਿਲ੍ਹਾ ਪੱਧਰ ਟੂਰਨਾਂਮੈਟਾਂ ਦਾ ਦਸਵਾ ਦਿਨ –

ਜੇਐਲ ਨਿਊਜ / JL NEWS

ਅੰਮ੍ਰਿਤਸਰ(ਪੰਜਾਬ) / 21-09-2022
ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਪੰਜਾਬ ਦੇ ਹਰੇਕ ਵਸਨੀਕ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਸ਼੍ਰੀ ਰਾਜ ਕਮਲ ਚੌਧਰੀ , ਸਕੱਤਰ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ, ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਮੋਹਾਲੀ ਸ੍ਰੀ ਰਾਜੇਸ਼ ਧੀਮਾਨ , ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਏ.ਡੀ.ਸੀ. ਜਨਰਲ ਸ਼੍ਰੀ ਸੁਰਿੰਦਰ ਸਿੰਘ, ਅਤੇ ਏ.ਡੀ.ਸੀ. (ਵਿਕਾਸ) ਸ਼੍ਰੀ ਰਣਬੀਰ ਸਿੰਘ ਮੂਧਲ ਦੀ ਰਹਿਨੁਮਾਈ ਹੇਠ ਜਿਲ੍ਹਾ ਪੱਧਰ ਮੁਕਾਬਲੇ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਸ਼੍ਰੀਮਤੀ ਜਸਮੀਤ ਕੌਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਨੇ ਦਸਿੱਆ ਕਿ ਜਿਲ੍ਹਾ ਪੱਧਰ ਤੇ ਅੰਡਰ-14,17, 21, ਅਤੇ 21 ਤੋ 40 ਉਮਰ ਵਰਗ ਵਿੱਚ ਕੁੱਲ 21 ਗੇਮਾ (ਫੁਟਬਾਲ, ਕਬੱਡੀ ਨੈਸ਼ਨਲ ਅਤੇ ਸਰਕਲ ਸਟਾਈਲ, ਖੋਹ ਖੋਹ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗਤਕਾ, ਕਿੱਕ ਬਾਕਸਿੰਗ, ਹਾਕੀ, ਬਾਸਕਿਟਬਾਲ, ਪਾਵਰ ਲਿਫਟਿੰਗ, ਕੁਸ਼ਤੀ, ਤੈਰਾਕੀ, ਬਾਕਸਿੰਗ, ਵੇਟਲਿਫਟੰਗ, ਟੇਬਲ ਟੈਨਿਸ, ਵਾਲੀਬਾਲ, ਬੈਡਮਿੰਟਨ, ਐਥਲੈਟਿਕਸ (ਵੈਨਿਯੂ ਨਾਲ ਨੱਥੀ ਹੈ) ਕਰਵਾਈਆ ਜਾ ਰਹੀਆਂ ਹਨ। 41 ਤੋ 50 ਅਤੇ 50 ਤੋ ਵੱਧ ਉਮਰ ਵਰਗ ਵਿੱਚ ਕੇਵਲ ਗੇਮ ਟੇਬਲ ਟੈਨਿਸ, ਲਾਅਨ ਟੈਨਿਸ, ਵਾਲੀਬਾਲ, ਬੈਡਮਿੰਟਨ ਅਤੇ ਐਥਲੈਟਿਕਸ ਕਰਵਾਈਆ ਜਾਣਗੀਆਂ। ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ ਗੇਮ ਫੁੱਟਬਾਲ -ਦਾ ਟੂਰਨਾਂਮੈਟ ਵਿੱਚ 21 ਸਾਲ ਤੋ ਘੱਟ ਉਮਰ ਵਰਗ ਵਿੱਚ ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲਾ ਮੈਚ ਯੰਗ ਸਟਾਰ ਫੁੱਟਬਾਲ ਕੱਲਬ ਅਤੇ ਨੇਸ਼ਟਾ ਫੁਟਬਾਲ ਕਲੱਬ ਵਿਚਕਾਰ ਹੋਇਆ। ਜਿਸ ਵਿੱਚ ਯੰਗ ਸਟਾਰ ਫੁੱਟਬਾਲ ਕਲੱਬ ਨੇ 1-0 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ । ਦੂਜਾ ਮੈਚ ਖਿਲਚੀਆ ਅਤੇ ਰਾਜਾਸਾਂਸੀ ਵਿਚਕਾਰ ਹੋਇਆ। ਜਿਸ ਵਿੱਚ ਖਿਲਚੀਆਂ ਦੀ ਟੀਮ ਨੇ 1-0 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ। ਤੀਜਾ ਮੈਚ ਕੋਟਲਾ ਸੁਲਤਾਨ ਸਿੰਘ ਅਤੇ ਬੰਡਾਲਾ ਵਿਚਕਾਰ ਹੋਇਆ। ਜਿਸ ਵਿੱਚ ਬੰਡਾਲਾ ਨੇ 1-0 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ। ਚੌਥਾ ਮੈਚ ਭੰਗਾਲੀ ਕਲਾਂ ਅਤੇ ਸਵਰਾਜ ਫੁੱਟਬਾਲ ਕਲੱਬ ਵਿਚਕਾਰ ਹੋਇਆ। ਜਿਸ ਵਿੱਚ ਸਵਰਾਜ ਫੁਟਬਾਲ ਕਲਬ ਨੇ ਜਿੱਤ ਪ੍ਰਾਪਤ ਕੀਤੀ। ਪੰਜਵਾਂ ਮੈਚ ਚੰਨਣਕੇ ਅਤੇ ਡਿੰਡਰ ਵਿਚਕਾਰ ਹੋਇਆ । ਗੇਮ ਬਾਸਕਿਟਬਾਲ :- ਦਾ ਟੂਰਨਾਂਮੈਟ ਵਿੱਚ 21 ਸਾਲ ਤੋ ਘੱਟ ਉਮਰ ਵਰਗ ਲੜਕੀਆਂ ਦੇ ਮੁਕਾਬਲਿਆ ਵਿੱਚ ਸੰ:ਕੰ:ਸੀ:ਸੈ:ਸਕੂਲ ਮਾਲ ਰੋਡ ਦੀ ਟੀਮ ਪਹਿਲੇ ਸਥਾਨ ਅਤੇ ਸੈਕਰਟ ਹਾਰਡ ਸਕੂਲ ਦੀ ਟੀਮ ਦੂਜੇ ਸਥਾਨ ਅਤੇ ਖਾਲਸਾ ਕਾਲਜ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Related posts

ਆਡੀਟੋਰੀਅਮ ਵਿਖੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ’ਤੇ ਲਗਾਈ ਪਾਬੰਦੀ ਬਾਰੇ ਕਰਵਾਇਆ ਜਾਗਰੂਕਤਾ ਸਮਾਗਮ ।

JL News

ਹਲਕਾ ਸ਼੍ਰੀ ਗੋਬਿੰਦਪੁਰ ਦੇ ਵਸਨੀਕਾਂ ਲਈ ਵੱਟਸਐਪ ਹੈਲਪਲਾਈਨ ਨੰਬਰ ਜਾਰੀ,ਪੜੋ ਪੂਰੀ ਖ਼ਬਰ।

JL News

ਆਰਐਸਪੀ ਨੇ ਪੰਜਾਬ ਅਸੇੰਬਲੀ ਚੌਂਣਾ 2027 ਦੇ ਮੱਦੇਨਜਰ ਫੂਕਿਆ ਸੰਖਨਾਦ ਖੰਨਾ ਅਤੇ ਅਮਲੋਹ ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ

JL News
Download Application