Punjabi

ਕਾਰੋਬਾਰੀ ਦੇ ਟਿਕਾਣਿਆਂ ‘ਤੇ IT ਦਾ ਛਾਪਾ, ਮਿਲੀ 390 ਕਰੋੜ ਦੀ ਬੇਨਾਮੀ ਜਾਇਦਾਦ-

 ਮਿਲੀ 390 ਕਰੋੜ ਦੀ ਬੇਨਾਮੀ ਜਾਇਦਾਦ

32 ਕਿਲੋ ਸੋਨਾ ਵੀ ਕੀਤਾ ਬਰਾਮਦ

ਜੇਐਲ ਨਿਊਜ਼ / JL NEWS 

ਨਵੀ ਦਿੱਲੀ   /     11-08-2022

ਬੰਗਾਲ ਤੋਂ ਬਾਅਦ ਮਹਾਰਾਸ਼ਟਰ ‘ਚ ਵੀ ਇਨਕਮ ਟੈਕਸ ਵਿਭਾਗ ਦੇ ਛਾਪੇਮਾਰੀ ‘ਚ ਵੱਡੀ ਨਕਦੀ ਮਿਲੀ ਹੈ। ਮਹਾਰਾਸ਼ਟਰ ਦੇ ਜਾਲਨਾ ‘ਚ ਵਿਭਾਗ ਨੇ ਸਟੀਲ, ਕੱਪੜਾ ਵਪਾਰੀ ਅਤੇ ਰੀਅਲ ਅਸਟੇਟ ਡਿਵੈਲਪਰ ‘ਤੇ ਛਾਪੇਮਾਰੀ ਕੀਤੀ , ਜਿਸ ‘ਚ ਵਿਭਾਗ ਨੂੰ ਵੱਡੀ ਮਾਤਰਾ ‘ਚ ਬੇਨਾਮੀ ਜਾਇਦਾਦ ਮਿਲੀ ਹੈ। ਇਨਕਮ ਟੈਕਸ ਵਿਭਾਗ ਨੇ ਕਰੀਬ 390 ਕਰੋੜ ਦੀ ਬੇਨਾਮੀ ਜਾਇਦਾਦ ਜ਼ਬਤ ਕੀਤੀ ਹੈ, ਜਿਸ ‘ਚ 58 ਕਰੋੜ ਰੁਪਏ ਨਕਦ, 32 ਕਿਲੋ ਸੋਨਾ, ਹੀਰੇ ਅਤੇ ਮੋਤੀ ਅਤੇ ਕਈ ਜਾਇਦਾਦ ਦੇ ਕਾਗਜ਼ ਮਿਲੇ ਹਨ। ਇਨਕਮ ਟੈਕਸ ਵਿਭਾਗ ਦੀ ਨਾਸਿਕ ਸ਼ਾਖਾ ਨੇ ਇਹ ਕਾਰਵਾਈ ਕੀਤੀ ਹੈ। ਇਸ ਕਾਰਵਾਈ ਵਿੱਚ ਸੂਬੇ ਭਰ ਦੇ 260 ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹੋਏ। ਆਈਟੀ ਸਟਾਫ਼ ਨੂੰ ਪੰਜ ਟੀਮਾਂ ਵਿੱਚ ਵੰਡਿਆ ਗਿਆ ਸੀ ਅਤੇ ਛਾਪੇਮਾਰੀ ਵਿੱਚ 120 ਤੋਂ ਵੱਧ ਵਾਹਨਾਂ ਦੀ ਵਰਤੋਂ ਕੀਤੀ ਗਈ ਸੀ। ਕੱਪੜਾ ਅਤੇ ਸਟੀਲ ਵਪਾਰੀ ਦੇ ਘਰੋਂ ਮਿਲੀ ਨਕਦੀ ਨੂੰ ਜਾਲਨਾ ਸਥਿਤ ਸਟੇਟ ਬੈਂਕ ਦੀ ਸਥਾਨਕ ਸ਼ਾਖਾ ਵਿੱਚ ਲਿਜਾ ਕੇ ਗਿਣਿਆ ਗਿਆ।ਨਕਦੀ ਦੀ ਗਿਣਤੀ ਸਵੇਰੇ 11 ਵਜੇ ਸ਼ੁਰੂ ਹੋਈ ਅਤੇ ਰਾਤ ਕਰੀਬ 1 ਵਜੇ ਸਮਾਪਤ ਹੋਈ। ਇਨਕਮ ਟੈਕਸ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਜਾਲਨਾ ਦੀਆਂ ਚਾਰ ਸਟੀਲ ਕੰਪਨੀਆਂ ਦੇ ਸੌਦੇ ‘ਚ ਬੇਨਿਯਮੀਆਂ ਹੋ ਰਹੀਆਂ ਹਨ, ਜਿਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਹਰਕਤ ‘ਚ ਆਇਆ। ਆਈਟੀ ਟੀਮ ਨੇ ਘਰ ਅਤੇ ਫੈਕਟਰੀਆਂ ‘ਤੇ ਛਾਪੇਮਾਰੀ ਕੀਤੀ। ਹਾਲਾਂਕਿ ਟੀਮ ਨੂੰ ਘਰ ‘ਚੋਂ ਕੁਝ ਵੀ ਨਹੀਂ ਮਿਲਿਆ ਪਰ ਸ਼ਹਿਰ ਦੇ ਬਾਹਰ ਸਥਿਤ ਫਾਰਮ ਹਾਊਸ ‘ਚ ਨਕਦੀ ਅਤੇ ਸੋਨਾ ਅਤੇ ਹੀਰਿਆਂ ਸਮੇਤ ਕਈ ਕਾਗਜ਼ਾਤ ਬਰਾਮਦ ਹੋਏ।

Related posts

ਡੇਰਾਬਸੀ ਵਿਖੇ 1 ਕਰੋੜ ਦੀ ਲੁੱਟ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ l

JL News

‘ਆਪ’ ਨੇ ਗੁਰਮੇਲ ਸਿੰਘ ਨੂੰ ਸੰਗਰੂਰ ਤੋਂ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ l

JL News

ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਕਰਵਾਇਆ ਗਿਆ ਆਨਲਾਈਨ ਸੈਮੀਨਾਰ l

JL News
Download Application