Punjabi

‘ਮੇਰੇ ਪੰਜਾਬ ਨੂੰ ਇਸ ਅੱਗ ‘ਚੋਂ ਕੱਢ ਲਵੋ, ਅੱਜ ਮੇਰਾ ਉੱਜੜਿਆ, ਕੱਲ ਕਿਸੇ ਹੋਰ ਦਾ ਨਾ ਉੱਜੜੇ’: ਮੂਸੇਵਾਲੇ ਦੇ ਪਿਤਾ

ਜੇਐਲ ਨਿਊਜ਼  / JL NEWS

ਮਾਨਸਾ (ਪੰਜਾਬ)  /।  08-06-2022

ਗਾਇਕ ਸਿੱਧੂ ਮੂਸੇਵਾਲਾ ਦੇ ਅੰਤਿਮ ਅਰਦਾਸ  ਮੌਕੇ ਉਸਦੇ ਪਿਤਾ ਨੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ‘ਮੈਨੂੰ ਹਾਲੇ ਤੱਕ ਨਹੀਂ ਪਤਾ ਮੇਰੇ ਬੱਚੇ ਦਾ ਕਸੂਰ ਕੀ ਸੀ। ਜੇ ਕਿਸੇ ਬੱਚੇ ਵਿੱਚ ਗਲਤੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਲੋਕੀ ਪਿਉ ਨੂੰ ਲਾਂਭਾ ਦਿੰਦੇ ਹਨ ਪਰ ਮੈਂ ਅੱਜ ਗੁਰੂ ਗੰਥ ਸਾਹਿਬ ਦੀ ਹਾਜ਼ਰੀ ਵਿੱਚ ਕਹਿੰਦਾ ਹਾਂ ਕਿ ਮੈਨੂੰ ਕਿਸੇ ਨੇ ਵੀ ਬੇਟੇ ਦੀ ਸ਼ਿਕਾਇਤ ਨਹੀਂ ਕੀਤੀ।’ ਉਨ੍ਹਾਂ ਨੇ ਕਿਹਾ ਕਿ ‘ਮੇਰਾ ਬੇਟਾ ਮੇਰੇ ਗੱਲ ਲੱਗ ਕੇ ਹਮੇਸ਼ਾਂ ਕਹਿੰਦਾ ਹੁੰਦਾ ਸੀ ਕਿ ਪਿਤਾ ਜੀ ਮੈਨੂੰ ਦੱਸ ਹਰ ਗੱਲ਼ ਮੇਰੇ ਨਾਲ ਕਿਉਂ ਜੁੜ ਜਾਂਦੀ ਹੈ। ਮੈਂ ਕਿਸੇ ਦਾ ਕੀ ਮਾੜਾ ਕੀਤਾ। ਸਿੱਧੂ ਨੇ ਮਾਤਾ ਤੇ ਪਿਤਾ ਦੇ ਸਿਰ ਦੇ ਹੱਥ ਰੱਖ ਕੇ ਵੀ ਵਿਸ਼ਵਾਸ਼ ਦਿਵਾਇਆ ਕਿ ਉਹ ਕਿਸੇ ਵੀ ਚੀਜ ਵਿੱਚ ਸ਼ਾਮਲ ਨਹੀਂ ਹੈ। ਇਸ ਉੱਤੇ ਸਿੱਧੂ ਦੇ ਪਿਤਾ ਨੇ ਕਿਹਾ ਕਿ ਫੇਰ ਤੈਨੂੰ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਆਪਣਾ ਪ੍ਰਮਾਤਮਾ ਤੇ ਵਿਸ਼ਵਾਸ਼ ਹੈ। ਕਿਉਂਕਿ ਜੇ ਕੋਈ ਗਲਤ ਹੋਵੇ ਤਾਂ ਸ਼ੈਤਾਨ ਬੰਦਾ ਆਪਣੀ ਅਨੇਕਾ ਪ੍ਰਕਾਰ ਦੀ ਸੁਰੱਖਿਆ ਕਰਦਾ ਹੈ। ਜੇ ਸਿੱਧੂ ਗਲਤ ਹੁੰਦਾ ਤਾਂ ਉਹ ਬਿਨਾਂ ਸੁਰੱਖਿਆ ਤੋਂ ਇਕੱਲਾ ਨਾ ਘੁੰਮਦਾ। ਉਹ ਇਕੱਲਾ ਗੱਡੀ ਲੈ ਕੇ ਨਾ ਆਉਂਦਾ, ਉਹ ਨਾਲ ਗੰਨਮੈਨ ਵੀ ਰੱਖਦਾ। ਚਾਹੇ ਇਸਦੇ ਲਈ ਪ੍ਰਾਈਵੇਟ ਗੰਨਮੈਨ ਰੱਖਣੇ ਪੈਂਦੇ, ਪਰ ਅਸਲ ਗੱਲ਼ ਤਾਂ ਇਹ ਹੈ ਕਿ ਸਾਨੂੰ ਕਦੇ ਖ਼ਤਰਾ ਮਹਿਸੂਸ ਹੋਇਆ ਹੀ ਨਹੀਂ। ਪਿਤਾ ਨੇ ਕਿਹਾ ਲੋਕਾਂ ਨੂੰ ਕਿਹਾ ਕਿ ਪੰਜਾਬ ਦੇ ਇਸ ਮਾਹੌਲ ਨੂੰ ਬਚਾ ਲਵੋ, ਅੱਜ ਮੇਰੇ ਨਾਲ ਹੋਈ ਹੈ ਅਤੇ ਕੱਲ੍ਹ ਨੂੰ ਕਿਸੇ ਨਾਲ ਵੀ ਹੋ ਸਕਦੀ ਹੈ।’

ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ 29 ਮਈ ਮਨਹੂਸ ਦਿਨ ਸੀ। ਉਨ੍ਹਾਂ ਕਿਹਾ ਕਿ ਸਿੱਧੂ ਦਾ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ ਪਰ ਲੋਕਾਂ ਨੇ ਸਾਡਾ ਸਾਥ ਦਿੱਤਾ। ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਗਲੀ ਜ਼ਿੰਦਗੀ ਸੁਰੂ ਕਰਨ ਦੀ ਕੋਸ਼ਿਸ਼ ਕਰਾਂਗਾ। ਸ਼ੁਭਦੀਪ ਸਿੱਧਾ ਸਾਦਾ ਮੁੰਡਾ ਸੀ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਪਰਛਾਨਾ ਬਣ ਕੇ ਉਸਦੇ ਨਾਲ ਰਹਿੰਦਾ ਸੀ।

ਮੂਸੇਵਾਲਾ ਦੇ ਪਿਤਾ ਨੇ ਫੈਂਸ ਨੂੰ ਅਪੀਲ ਕੀਤੀ ਤੇ ਕਿਹਾ ਕਿ ਮੂਸੇਵਾਲਾ ਦੇ ਫੇਕ ਇੰਸਟਾਗ੍ਰਾਮ ਪੇਜ ਨਾ ਬਣਾਓ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ਨੂੰ ਅਪੀਲ ਕੀਤੀ ਤੇ ਕਿਹਾ ਕਿ ਮੇਰੇ ਪੁੱਤ ਦੇ ਸਿਵੇ ‘ਤੇ ਗਲਤ ਖ਼ਬਰਾਂ ਨਾ ਬਣਾਓ ਤੇ ਹਰੇਕ ਚੀਜ਼ ਨੂੰ ਖ਼ਬਰ ਨਾ ਬਣਾਓ। ਉਨ੍ਹਾਂ ਕਿਹਾ ਕਿ ਬੇਬੁਨਿਆਦ ਖ਼ਬਰਾਂ ਦੇਖ ਕੇ ਮੇਰੀ ਮਨ ਦੁਖਦਾ ਹੈ ਤੇ ਸਿੱਧੂ ਮੂਸੇਵਾਲਾ ਦੀ ਕਦੇ ਕਿਸੇ ਨਾਲ ਦੁਸ਼ਮਣੀ ਨਹੀਂ ਸੀ।

Related posts

ਸਵੱਛ ਵਿਦਿਆਲਿਆ ਪੁਰਸਕਾਰ ਲਈ ਸਕੂਲਾਂ ਨੂੰ ਕੀਤਾ ਗਿਆ ਸਨਮਾਨਿਤ ।

JL News

ਦੀਨਾਨਗਰ ਦੇ ਪਿੰਡ ਅਵਾਂਖਾ ਵਿੱਚ ਐੱਸ.ਐੱਸ.ਪੀ. ਦੀ ਅਗਵਾਈ ਹੇਠ ਪੁਲਿਸ ਨੇ ਸਰਚ ਓਪਰੇਸ਼ਨ ਚਲਾਇਆ-

JL News

ਮੇਰੇ ਪੁੱਤ ਦਾ ਅਜੇ ਸਿਵਾ ਵੀ ਠੰਡਾ ਨਹੀਂ ਹੋਇਆ, ਚੋਣ ਲੜਨ ਦਾ ਕੋਈ ਮਨ ਨਹੀਂ : ਸਿੱਧੂ ਮੂਸੇਵਾਲਾ ਦੇ ਪਿਤਾ

JL News
Download Application