Punjabi

ਵੱਖ-ਵੱਖ ਸਰਹੱਦੀ ਪਿੰਡਾਂ ਵਿਚ ਨਿਰਵਿਘਨ ਜਾ ਰਹੀ ਮੈਡੀਕਲ ਵੈਨ ਨਾਲ ਲੋਕਾਂ ਨੂੰ ਸਿਹਤ ਪੱਖੋ ਮਿਲੀ ਵੱਡੀ ਰਾਹਤ।  

 

ਜੇਐਲ ਨਿਊਜ਼ / JL NEWS

ਡੇਰਾ ਬਾਬਾ ਨਾਨਕ(ਪੰਜਾਬ) 03-06-2022

ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਿਰਦੇਸ਼ਾਂ ਹੇਠ ਸਰਹੱਦੀ ਪਿੰਡਾਂ ਅੰਦਰ ਲੋਕਾਂ ਨੂੰ ਸਿਹਤ ਸਹੂਲਤਾਂ ਪੁਜਦਾ ਕਰਨ ਲਈ ਮੈਡੀਕਲ ਵੈਨ ਸ਼ੁਰੂ ਕੀਤੀ ਗਈ ਹੈ, ਜੋ ਰੋਜ਼ਾਨਾ ਡੇਰਾ ਬਾਬਾ ਨਾਨਕ ਬਲਾਕ ਦੇ ਸਰਹੱਦੀ ਤਿੰਨ ਪਿੰਡਾਂ ਵਿਚ ਜਾ ਕੇ ਮਰੀਜਾਂ ਦੀ ਚੈੱਕਅੱਪ ਕਰਕੇ ਮੁਫ਼ਤ ਦਵਾਈ ਵੰਡੀ ਜਾ ਰਹੀ ਹੈ।

ਇਸ ਮੌਕੇ ਗੱਲ ਕਰਦਿਆਂ ਰਾਜੀਵ ਸਿੰਘ, ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਅੱਜ ਪੱਖੋਕੇ ਮਹਿਮਾਰਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਖੋਦੇ ਬੇਟ ਦੁਪਹਿਰ 12.30 ਵਜੇ ਤੋਂ 2.30 ਵਜੇ, ਪੱਤੀਆਂ ਹਵੇਲੀਆਂ ਦੁਪਹਿਰ 3 ਤੋਂ 5 ਵਜੇ ਤਕ ਪੁਹੰਚੀ ਤੇ ਡਾਕਟਰਾਂ ਵਲੋਂ ਮਰੀਜਾਂ ਦਾ ਚੈੱਕਅੱਪ ਕਰਕੇ ਮੁਫਤ ਦਵਾਈਆਂ ਵੰਡੀਆਂ ਗਈਆਂ। ਮੈਡੀਕਲ ਵੈਨ ਦੀ ਗੱਲ ਕਰਦਿਆਂ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਦੇ ਘਰਾਂ ਤੱਕ ਪੁਹੰਚਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਸਰਾਹਨਾ ਕੀਤੀ।

ਉਨਾਂ ਨੇ ਅੱਗੇ ਦੱਸਿਆ ਕਿ ਕੱਲ੍ਹ 4 ਜੂਨ ਨੂੰ ਜੋੜੀਆਂ ਖੁਰਦ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਰੱਤਾ ਦੁਪਹਿਰ 12.30 ਵਜੇ ਤੋਂ 2.30 ਵਜੇ, ਠੇਠਰਕੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪੁਹੰਚੇਗੀ।

ਇਸੇ ਤਰਾਂ 6 ਜੂਨ ਨੂੰ ਗੁਰੂ ਚੱਕ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਤਲਵੰਡੀ ਹਿੰਦੂਆਂ ਦੁਪਹਿਰ 12.30 ਵਜੇ ਤੋਂ 2.30 ਵਜੇ, ਪੰਨਵਾਂ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪੁਹੰਚੇਗੀ। 7 ਜੂਨ ਨੂੰ ਗੋਲਾ ਢੋਲਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਧਰਮਕੋਟ ਪੱਤਣ ਦੁਪਹਿਰ 12.30 ਵਜੇ ਤੋਂ 2.30 ਵਜੇ, ਰੱਤੜ ਛੱਤੜ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪੁਹੰਚੇਗੀ। 8 ਜੂਨ ਨੂੰ ਡਾਲਾ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਮੰਗੀਆਂ ਦੁਪਹਿਰ 12.30 ਵਜੇ ਤੋਂ 2.30 ਵਜੇ, ਖੰਨਾ ਚਮਾਰਾਂ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪੁਹੰਚੇਗੀ। 9 ਜੂਨ ਨੂੰ ਸ਼ਹਿਜਾਦਾ ਕਲਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਨਿੱਕੇ ਸਰਾਏ ਦੁਪਹਿਰ 12.30 ਵਜੇ ਤੋਂ 2.30 ਵਜੇ, ਸ਼ਾਹਪੁਰ ਜਾਜਨ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪੁਹੰਚੇਗੀ। 10 ਜੂਨ ਨੂੰ ਪੱਖੋਕੇ ਮਹਿਮਾਰਾਂ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਖੋਦੇ ਬੇਟ ਦੁਪਹਿਰ 12.30 ਵਜੇ ਤੋਂ 2.30 ਵਜੇ, ਪੱਤੀ ਹਵੇਲੀਆਂ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪੁਹੰਚੇਗੀ। 11 ਜੂਨ ਨੂੰ ਜੋੜੀਆਂ ਖੁਰਦ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਰੱਤਾ ਦੁਪਹਿਰ 12.30 ਵਜੇ ਤੋਂ 2.30 ਵਜੇ, ਠੇਠਰਕੇ ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪਹੁੰਚੇਗੀ।

Related posts

ਸਭਰਾਅ, ਸੁਰ ਸਿੰਘ ਤੇ ਕੱਲ੍ਹਾ ਦੀਆਂ ਲੜਕੀਆਂ ਨੇ ਜਿੱਤੇ ਕਬੱਡੀ ਨੈਸ਼ਨਲ ਸਟਾਈਲ ਦੇ ਮੈਚ-

JL News

ਕਸੇਲ, ਸੇਰੋਂ, ਨੂਰਦੀ ਅਤੇ ਪੱਟੀ ਦੀਆਂ ਟੀਮਾਂ ਫੁੱਟਬਾਲ ਦੇ ਸੈਮੀਫਾਈਨਲ ਵਿਚ ਪੁੱਜੀਆਂ- ਮੀਂਹ ਕਾਰਨ ਅੱਜ ਨਾ ਹੋ ਸਕੇ ਫੁੱਟਬਾਲ ਦੇ ਮੈਚ-

JL News

ਜ਼ਿਲ੍ਹਾ ਮੋਗਾ ਦੇ ਦਿਵਿਆਂਗਜਨਾਂ ਨੂੰ ਮੁਫ਼ਤ ਬਨਾਉਟੀ ਅੰਗ ਅਤੇ ਸਹਾਇਕ ਸਮੱਗਰੀ ਵੰਡਣ ਦੀ ਸ਼ੁਰੂਆਤ-

JL News
Download Application