Punjabi

ਸੜਕ ਹਾਦਸੇ ‘ਚ 3 ਦੀ ਮੌਤ।

ਜੇਐਲ ਨਿਊਜ਼ / JL NEWS

ਤਰਨਤਾਰਨ(ਪੰਜਾਬ)02-06-2022

ਪਿੰਡ ਸਰਹਾਲੀ ਵਿਖੇ ਪਿੰਡ ਗੰਧਰਾ ਤੋਂ ਟਰੈਕਟਰ-ਟਰਾਲੀ ਉਤੇ ਸਵਾਰ ਹੋ ਕੇ ਕਰੀਬ 15 ਨੌਜਵਾਨ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਆ ਰਹੇ ਸਨ। ਟਰੈਕਟਰ-ਟਰਾਲੀ ਨੂੰ ਪਿਛੋਂ ਅਣਪਛਾਤੇ ਟਰੱਕ ਵਾਲੇ ਨੇ ਸਾਈਡ ਮਾਰ ਦਿੱਤੀ। ਇਸ ਹਾਦਸੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ ਤੇ ਕਈ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

ਤਰਨਤਾਰਨ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਮੌਕੇ ਉਤੇ ਐਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਤੁਰੰਤ ਤਰਨਤਾਰਨ ਸਿਵਲ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ ਗਿਆ, ਜਿਸ ਵਿੱਚ 3 ਨੌਜਵਾਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਕਈ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਵਿਚੋਂ ਕੁਝ ਜ਼ਖ਼ਮੀ ਨੌਜਵਾਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

ਜ਼ਖ਼ਮੀ ਨੌਜਵਾਨ ਨੇ ਦੱਸਿਆ ਕਿ ਅਸੀਂ ਬਾਜਾਖਾਨਾ ਨੇੜੇ ਪਿੰਡ ਗੰਧਰਾ ਤੋਂ 15 ਦੇ ਕਰੀਬ ਨੌਜਵਾਨ ਟਰੈਕਟਰ-ਟਰਾਲੀ ਉਤੇ ਸਵਾਰ ਹੋ ਕੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਸੀ। ਜਦ ਪਿੰਡ ਸਰਹਾਲੀ ਕੋਲ ਪਿਛੋਂ ਤੇਜ਼ ਰਫ਼ਤਾਰ ਟਰੱਕ ਸਾਈਡ ਮਾਰ ਕੇ ਫ਼ਰਾਰ ਹੋ ਗਿਆ ਜਿਸ ਵਿੱਚ 3 ਨੌਜਵਾਨਾਂ ਦੀ ਮੌਕੇ ਉਤੇ ਮੌਤ ਹੋ ਗਈ ਤੇ ਕਈ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਉਤੇ ਥਾਣਾ ਸਰਹਾਲੀ ਐਸਐਚਓ ਚਰਨ ਸਿੰਘ ਨੇ ਮੌਕੇ ਉਤੇ ਪੁੱਜ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਤਰਨਤਾਰਨ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਤੇ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ਉਤੇ ਅਣਪਛਾਤੇ ਟਰੱਕ ਚਾਲਕ ਉਪਰ ਮਾਮਲਾ ਦਰਜ ਕੀਤਾ ਜਾ ਰਹੇ ਹੈ। ਜਿਸ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਹੈ।

Related posts

Vigilance Action-ਵਿਜੀਲੈਂਸ ਵੱਲੋਂ ਪਾਵਰਕੌਮ ਦਾ ਹੌਲਦਾਰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਸਾਥੀ ਸਣੇ ਕਾਬੂ-

JL News

– ਦੇਸ਼ ਭਗਤ ਯੂਨੀਵਰਸਿਟੀ ਵਿਖੇ ਹੋਏ ਕੁਸ਼ਤੀ ਤੇ ਵਾਲੀਬਾਲ ਦੇ ਜ਼ਿਲ੍ਹਾ ਪੱਧਰੀ ” ਖੇਡਾਂ ਵਤਨ ਪੰਜਾਬ ਦੀਆਂ” ਦੇ ਮੁਕਾਬਲੇ-

JL News

“ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਜਿਕ ਪਰਿਵਰਤਨ ਯਾਤਰਾ”….-ਪ੍ਰੋਫੈਸਰ ਡਾਕਟਰ ਦਵਿੰਦਰ ਸਿੰਘ

JL News
Download Application