Punjabi

ਪੁਲਿਸ ਪੁੱਛਗਿੱਛ ਦੌਰਾਨ ਸੰਦੀਪ ਕੇਕੜੇ ਦਾ ‘ਕਬੂਲਨਾਮਾ’

ਜੇਐਲ ਨਿਊਜ਼  /  JL NEWS

ਪੰਜਾਬ / 10-06-2022

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਪੁੱਛਗਿੱਛ ‘ਚ ਸੰਦੀਪ ਕੇਕੜੇ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਕਤਲ ਵਾਲੇ ਦਿਨ ਉਸਨੇ ਗੋਲਡੀ ਬਰਾੜ ਨੂੰ ਫੋਨ ਕੀਤਾ ਸੀ। ਕੇਕੜੇ ਨੇ ਦੱਸਿਆ ਸੀ, ਮੂਸੇਵਾਲਾ ਬਿਨ੍ਹਾਂ ਸੁਰੱਖਿਆ ਦੇ ਨਿਕਲਿਆ ਹੈ, ਬਿਨ੍ਹਾਂ ਬੁਲੇਟ ਪਰੂਫ ਗੱਡੀ ਤੋਂ ਜਾਣ ਦੀ ਜਾਣਕਾਰੀ ਦਿੱਤੀ ਸੀ। ਉਸਨੇ 13 ਵਾਰ ਗੋਲਡੀ ਬਰਾੜ ਨਾਲ ਫੋਨ ‘ਤੇ ਗੱਲ ਕੀਤੀ ਸੀ।

ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਗਿਆ ਹੈ ਕਿ ਸੰਦੀਪ ਕੇਕੜਾ ਨੇ ਮੂਸੇਵਾਲਾ ਦੀ ਰੇਕੀ ਕੀਤੀ ਸੀ। ਰੇਕੀ ਕਰਨ ਲਈ ਕੇਕੜਾ ਮੂਸੇਵਾਲਾ ਦੇ ਘਰ ਪਹੁੰਚਿਆ ਸੀ। ਪ੍ਰਭਦੀਪ ਪੱਬੀ ਦੇ ਕਹਿਣ ‘ਤੇ ਕੇਕੜਾ ਨੇ ਰੇਕੀ ਕੀਤੀ ਸੀ। ਸੰਦੀਪ ਕੇਕੜਾ ਨਸ਼ਿਆਂ ਦਾ ਆਦੀ ਹੈ ।

ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਤਲ ਵਾਲੇ ਦਿਨ ਸੰਦੀਪ ਕੇਕੜਾ ਮੂਸੇਵਾਲਾ ਦੇ ਘਰ ਗਿਆ ਸੀ। ਉਸ ਨੇ ਉਥੇ ਚਾਹ ਪੀਤੀ। ਫਿਰ ਮੂਸੇਵਾਲਾ ਨਾਲ ਸੈਲਫੀ ਲਈ। ਇਸ ਤੋਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਸੂਚਿਤ ਕੀਤਾ ਗਿਆ ਤਾਂ ਬਦਲੇ ‘ਚ ਸ਼ਾਰਪ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਪ੍ਰਭਦੀਪ ਪੱਬੀ ਨੇ ਉਸ ਨੂੰ 15 ਹਜ਼ਾਰ ਰੁਪਏ ਦਿੱਤੇ।

ਕੇਕੜੇ ਨੇ ਕਿਹਾ ਕਿ ‘ਮੈਨੂੰ ਮੂਸੇਵਾਲਾ ਦੇ ਕਤਲ ਦੀ ਜਾਣਕਾਰੀ ਨਹੀਂ ਸੀ। ਮੈਨੂੰ ਲੱਗਾ ਕਿ ਮੈਂ ਸਿਰਫ਼ ਰੇਕੀ ਕਰ ਰਿਹਾ ਸੀ। ਮੈਨੂੰ ਕਤਲ ਦਾ ਸ਼ੱਕ ਨਹੀਂ ਸੀ।’ ਹਾਲਾਂਕਿ ਪੰਜਾਬ ਪੁਲਿਸ ਕੇਕੜੇ ਦੇ ਇਸ ਦਾਅਵੇ ‘ਤੇ ਯਕੀਨ ਨਹੀਂ ਕਰ ਰਹੀ ਹੈ। ਹੁਣ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।

Related posts

ਹਲਕਾ ਸ਼੍ਰੀ ਗੋਬਿੰਦਪੁਰ ਦੇ ਵਸਨੀਕਾਂ ਲਈ ਵੱਟਸਐਪ ਹੈਲਪਲਾਈਨ ਨੰਬਰ ਜਾਰੀ,ਪੜੋ ਪੂਰੀ ਖ਼ਬਰ।

JL News

ਅੰਮ੍ਰਿਤਸਰ GNDU ਨਜਦੀਕ ਹੋਇਆ ਹਾਦਸਾ, ਇੱਕ ਦੀ ਮੌਤ।

JL News

ਖੇਡਾਂ ਵਤਨ ਪੰਜਾਬ ਦੀਆਂ ਇਕ ਨਵੀਂ ਖ਼ੁਸ਼ਹਾਲੀ ਲੈ ਕੇ ਆਈਆਂ: ਐਡਵੋਕੇਟ ਰਾਏ

JL News
Download Application