Punjab Punjabi

ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਛੇਵੇਂ ਦਿਨ ਹੋਏ ਫੁੱਟਬਾਲ, ਕਬੱਡੀ, ਵਾਲੀਬਾਲ, ਰੋਲਰ ਸਕੇਟਿੰਗ ਮੁਕਾਬਲੇ: ਜ਼ਿਲ੍ਹਾ ਖੇਡ ਅਫਸਰ

ਜੇਐਲ ਨਿਊਜ / JL NEWS
ਐਸ.ਏ.ਐਸ.ਨਗਰ(ਪੰਜਾਬ) / 17-09-2022

 

ਖੇਡਾਂ ਵਤਨ ਪੰਜਾਬ ਦੀਆਂ 2022 ਦੇ ਜ਼ਿਲ੍ਹਾ ਪੱਧਰੀ ਖੇਡਾਂ ਮੁਕਾਬਲੇ ਬਹੁਮੰਤਵੀ ਖੇਡ ਭਵਨ ਸੈਕਟਰ 78 ਐਸ.ਏ.ਐਸ ਨਗਰ ਵਿਖੇ ਛੇਵੇ ਦਿਨ ਖੇਡਾਂ ਅੰਡਰ-14, ਅੰਡਰ-17 ਅਤੇ ਅੰਡਰ-21 ਦੇ ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਗੁਰਦੀਪ ਕੌਰ ਨੇ ਛੇਵੇਂ ਦਿਨ ਦੀਆਂ ਖੇਡਾਂ ਦੇ ਰਿਜਲਟ ਸਾਂਝੇ ਕਰਦਿਆਂ ਦੱਸਿਆ ਕਿ ਫੁੱਟਬਾਲ-ਅੰਡਰ 21 (ਲੜਕੇ) ਸਿੰਘਪੁਰਾ ਨੇ ਖਾਲਸਾ ਸਕੂਲ ਕੁਰਾਲੀ ਨੂੰ 3-0 ਨਾਲ ਹਰਾਇਆ ਅਤੇ ਕਿਕਸ ਐਫ.ਸੀ ਡੇਰਾਬੱਸੀ ਨੇ ਸੇਂਟ ਸੋਲਜਰ ਨੂੰ 2-1 ਨਾਲ ਹਰਾਇਆ।
ਉਨ੍ਹਾਂ ਕਬੱਡੀ ਖੇਡ ਮੁਕਾਬਲਿਆਂ ਬਾਰੇ ਦੱਸਿਆ ਕਿ ਅੰਡਰ-14 (ਲੜਕੀਆਂ) ਸੈਦਪੁਰ ਨੇ ਪਹਿਲਾ ਅਤੇ ਸਹਸ ਲਾਲੜੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ -21 (ਲੜਕੀਆਂ) ਸੋਹਾਣਾ ਨੇ ਪਹਿਲਾ ਅਤੇ ਲਾਲੜੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਰੋਲਰ ਸਕੇਟਿੰਗ ਦੇ ਰਿਜਲਟ ਸਾਂਝੇ ਕਰਦੇ ਹੋਏ ਦੱਸਿਆ ਕਿ ਅੰਡਰ- 14 (ਲੜਕੇ) ਕੋਚਿੰਗ ਸੈਂਟਰ ਸੈਕਟਰ 78 ਐਸ.ਏ.ਐਸ ਨਗਰ ਦੇ ਖਿਡਾਰੀਆਂ ਨੇ ਜਿਲ੍ਹਾ ਪੱਧਰੀ ਖੇਡਾਂ ਵਿੱਚ ਮੱਲਾਂ ਮਾਰੀਆਂ ਜਿਸ ਵਿੱਚੋਂ ਭੱਵਿਆ ਕੰਬੋਜ ਨੇ 3 ਗੋਲਡ ਮੈਡਲ, ਏਕਮਜੋਤ ਸੈਣੀ ਅਤੇ ਗੁਰਸਹਿਜ ਸਿੰਘ ਨੇ 1,1 ਗੋਲਡ ਮੈਡਲ ਪ੍ਰਾਪਤ ਕੀਤਾ। ।
ਉਨ੍ਹਾਂ ਵਾਲੀਬਾਲ ਖੇਡ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਡਰ 17 (ਲੜਕੇ) ਖਾਲਸਾ ਸੀ.ਸੈ. ਸਕੂਲ ਕੁਰਾਲੀ ਨੇ ਸ਼ੈਮਰਾਕ ਸਕੂਲ ਮੋਹਾਲੀ ਨੂੰ ਹਰਾਇਆ, ਲਾਰਡ ਮਹਾਵੀਰ ਸਕੂਲ ਨੇ ਤਿਊੜ ਨੂੰ ਹਰਾਇਆ ਅਤੇ ਅੰਡਰ 21 (ਲੜਕੇ) ਦੇ ਮੁਕਾਬਲੇ ਵਿੱਚ ਮਾਡਲ ਸਕੂਲ ਖਰੜ੍ਹ ਨੇ ਡੀ.ਏ.ਵੀ ਸਕੂਲ ਕੁਰਾਲੀ ਨੂੰ ਹਰਾਇਆ।

Related posts

ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਸਕਿੱਲ ਕੋਰਸ ਕਰਨ ਉਪਰੰਤ ਵੰਡੀਆਂ ਗਈਆਂ ਕਿੱਟਾਂ।

JL News

ਵੱਖ-ਵੱਖ ਸਰਹੱਦੀ ਪਿੰਡਾਂ ਵਿਚ ਨਿਰਵਿਘਨ ਜਾ ਰਹੀ ਮੈਡੀਕਲ ਵੈਨ ਨਾਲ ਲੋਕਾਂ ਨੂੰ ਸਿਹਤ ਪੱਖੋ ਮਿਲੀ ਵੱਡੀ ਰਾਹਤ।  

JL News

ਯੂ.ਡੀ.ਆਈ.ਡੀ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ।

JL News
Download Application