Punjabi

ਜ਼ਿਲੇ ਦੇ 25,478 ਜ਼ਰੂਰਮੰਦਾਂ ਨੂੰ ਮੁਫਤ ਰਸੋਈ ਗੈਸ ਕੁਨੈਕਸ਼ਨ ਦਾ ਲਾਭ ਦਿੱਤਾ ਗਿਆ।

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਜ਼ਿਲ੍ਹੇ ਦੇ 25,478 ਜ਼ਰੂਰਤਮੰਦਾਂ ਨੇ ਉਠਾਇਆ ਮੁਫਤ ਰਸੋਈ ਗੈਸ ਕੁਨੈਕਸ਼ਨ ਦਾ ਲਾਭ-ਡਿਪਟੀ ਕਮਿਸ਼ਨਰ

 

ਜੇਐਲ ਨਿਊਜ਼/JL NEWS

ਤਰਨਤਾਰਨ(ਪੰਜਾਬ) 02-06-2022

 

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ 25,478 ਜ਼ਰੂਰਮੰਦਾਂ ਨੂੰ ਮੁਫਤ ਰਸੋਈ ਗੈਸ ਕੁਨੈਕਸ਼ਨ ਦਾ ਲਾਭ ਦਿੱਤਾ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਨੇ ਦੱਸਿਆ ਕਿ ਇਸ ਯੋਜਨਾ ਦੀ ਸ਼ੁਰੂਆਤ ਮਈ 2016 ਵਿੱਚ ਹੋਈ ਸੀ ਜੋ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ (ਬੀਪੀਐਲ) ਲੋਕਾਂ ਦੇ ਲਈ ਲਾਭਦਾਇਕ ਹੋ ਰਹੀ ਹੈ ਅਤੇ ਸਾਫ਼-ਸੁਥਰੇ ਖਾਣਾ ਪਕਾਉਣ ਵਿੱਚ ਸਹਾਈ ਸਿੱਧ ਹੋ ਰਹੀ ਹੈ।

ਉਹਨਾਂ ਦੱਸਿਆ ਕਿ ਇਸ ਸਕੀਮ ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਤੋਂ ਇਲਾਵਾ ਅਨੁਸੂਚਿਤ ਜਾਤੀ, ਅਨੁਸੂਚਿਤ ਜਨ ਜਾਤੀ ਅਤੇ ਮਾਈਗਰੈਂਟ ਲੇਬਰ (ਪ੍ਰਵਾਸੀ ਮਜਦੂਰ) ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਕੁਨੈਕਸ਼ਨ ਜਾਰੀ ਕਰਨ ਲਈ ਕਿਸੇ ਤਰ੍ਹਾਂ ਦੀ ਸਕਿਊਰਿਟੀ ਰਾਸ਼ੀ ਨਹੀਂ ਲਈ ਜਾਂਦੀ ਅਤੇ ਗੈਸ ਚੱਲ੍ਹਾ, ਰੈਗੁਲੇਟਰ ਅਤੇ ਗੈਸ ਪਾਈਪ ਮੁਫਤ ਵਿੱਚ ਦਿੱਤੇ ਜਾਂਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਯੋਜਨਾ ਦਾ ਉਦੇਸ਼ ਉਨ੍ਹਾਂ ਲੋਕਾਂ ਨੂੰ ਸਾਫ਼ ਈਂਧਨ ਉਪਲੱਬਧ ਕਰਾਉਣਾ ਹੈ ਜੋ ਬੀਪੀਐਲ ਹਾਲਤਾਂ ਵਿੱਚ ਰਹਿੰਦੇ ਹਨ। ਇਹ ਸਕੀਮ ਐਲਪੀਜੀ ਗੈਸ ਦੀ ਵਿਵਸਥਾ ਨਾਲ ਬੀਪੀਐਲ ਪਿਛੋਕੜ ਵਾਲਿਆਂ ਨੂੰ ਸਸ਼ਕਤ ਬਣਾਉਣ ‘ਤੇ ਕੇਂਦ੍ਰਿਤ ਹੈ ਤਾਂ ਜੋ ਉਹ ਆਪਣੇ ਘਰਾਂ ਨੂੰ ਸਾਫ਼-ਸੁਥਰਾ ਭੋਜਨ ਉਪਲਬਧ ਕਰਵਾ ਸਕਣ।

ਇਹ ਸਕੀਮ ਬੀਪੀਐਲ ਪਰਿਵਾਰਾਂ ਦੀਆਂ ਔਰਤਾਂ ਨੂੰ ਘਰ ਵਿੱਚ ਸੁਰੱਖਿਅਤ ਖਾਣਾ ਪਕਾਉਣ ਦੀਆਂ ਸਹੂਲਤਾਂ ਤੱਕ ਪਹੁੰਚ ਕਰਨ ਦੇ ਯੋਗ ਬਣਾਉਂਦੀ ਹੈ।

(ਨਿਊਜ਼ ਸੌਰਸ-dpro)

Related posts

ਕਾਮਨਵੈਲਥ ਖੇਡਾਂ ‘ਚ ਤਗਮਾ ਜੇਤੂ ਖਿਡਾਰੀ ਪਹੁੰਚੇ ਅੰਮ੍ਰਿਤਸਰ ਏਅਰਪੋਰਟ, ਤਾੜੀਆਂ ਅਤੇ ਫੁੱਲਾਂ ਨਾਲ ਸਵਾਗਤ-

JL News

ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਨਹਿਰੂ ਯੁਵਾ ਕੇਦਰ ਵੱਲੋਂ ਵਿਸ਼ਵ ਸਾਇਕਲ ਦਿਵਸ ਮਨਾਇਆ ਗਿਆ।

JL News

ਕਾਂਗਰਸ ਦੇ ਕਈ ਆਗੂ ਹੋਏ ਭਾਜਪਾ ‘ਚ ਸ਼ਾਮਲ l

JL News
Download Application