Punjabi

ਖਰੜ੍ਹ ਵਿੱਚ ਲਗਾਇਆ ਗਿਆ ਦੁੱਧ ਖਪਤਕਾਰ ਜਾਗਰੂਕਤਾ ਕੈਂਪ।

 

*27 ਖਪਤਕਾਰਾ ਦੇ ਦੁੱਧ ਸੈਪਲ ਟੈਸਟ ਕਰ ਮੌਕੇ ਤੇ ਦਿੱਤੇ ਨਤੀਜੇ*

 

*ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੇਰੇ 9 ਤੋਂ 11 ਵਜੇ ਤੱਕ ਕਰਵਾਈ ਜਾ ਸਕਦੀ ਹੈ ਦੁੱਧ ਦੀ ਪਰਖ*

ਜੇਐਲ ਨਿਊਜ਼ / JL NEWS

ਐਸ.ਏ.ਐਸ ਨਗਰ(ਪੰਜਾਬ)  /  09-06-2022

ਸਨੀ ਇੰਨਕਲੇਵ, ਖਰੜ ਵਿਖੇ ਅੱਜ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋ ਪੇਡੂ ਵਿਕਾਸ ਅਤੇ ਪੰਚਾਇਤ, ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ.ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ. ਕੁਲਦੀਪ ਸਿੰਘ ਜੱਸੋਵਾਲ ਦੀ ਅਗਵਾਈ ਵਿੱਚ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆ ਸ੍ਰੀ ਕਸ਼ਮੀਰ ਸਿੰਘ, ਕਾਰਜਕਾਰੀ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਦੁੱਧ ਦਾ ਸੈਪਲ ਟੈਸਟ ਕਰਨ ਉਪਰੰਤ ਪ੍ਰਾਪਤ ਨਤੀਜਿਆ ਦੇ ਆਧਾਰ ਤੇ ਖਪਤਕਾਰਾਂ ਨੂੰ ਦੱਸਣਾ ਹੈ ਕਿ ਉਨ੍ਹਾਂ ਵੱਲੋ ਖਰੀਦੇ ਦੁੱਧ ਵਿੱਚ ਮੌਜੂਦ ਤੱਤ ਉਨਾਂ ਵੱਲੋ ਖਰੀਦੀ ਕੀਮਤ ਦਾ ਮੁੱਲ ਮੋੜਦੇ ਹਨ ਕਿ ਨਹੀ । ਉਨ੍ਹਾਂ ਦੱਸਿਆ ਅੱਜ ਦੇ ਇਸ ਕੈਂਪ ਵਿੱਚ 27 ਖਪਤਕਾਰਾ ਵੱਲੋ ਦੁੱਧ ਦੇ ਸੈਪਲ ਲਿਆਦੇ ਗਏ। ਜਿਨ੍ਹਾਂ ਨੂੰ ਟੈਸਟ ਕਰਕੇ ਨਤੀਜੇ ਮੌਕੇ ਤੇ ਲਿਖਤੀ ਰੂਪ ਵਿੱਚ ਦਿੱਤੇ ਗਏ। ਜਿਨ੍ਹਾਂ ਵਿੱਚੋ ਯੂਰੀਆ, ਕਾਸਟਿਕ ਸੋਡਾ ਅਤੇ ਸਟਾਰਚ ਦੇ ਸੈਪਲ ਟੈਸਟ ਕੀਤੇ ਗਏ, ਇਨਾ ਸੈਪਲਾ ਦੀ ਰਿਪੋਰਟ ਨਿੱਲ ਪਾਈ ਗਈ। ਉਨ੍ਹਾਂ ਦੱਸਿਆ 6 ਸੈਪਲਾ ਵਿੱਚ ਪਾਣੀ ਪਾਇਆ ਗਿਆ ਅਤੇ ਕਿਸੇ ਵੀ ਸੈਪਲ ਵਿੱਚ ਹਾਨੀਕਾਰਕ ਪਦਾਰਥ ਨਹੀ ਪਾਇਆ ਗਿਆ।

ਇਸ ਕੈਪ ਦੌਰਾਨ ਸ੍ਰੀ ਮਨਦੀਪ ਸਿੰਘ ਸੈਣੀ, ਇੰਸਪੈਕਟਰ ਡੇਅਰੀ ਨੇ ਦੱਸਿਆ ਕਿ ਕੈਂਪ ਤੋ ਇਲਾਵਾ ਜਿਲਾ ਪ੍ਰਬੰਧਕੀ ਕੰਪਲੈਕਸ, ਸੈਕਟਰ 76 ਵਿਖੇ ਕਮਰਾ ਨੰਬਰ 434, ਤੀਸਰੀ ਮੰਜਲ ਵਿੱਚ ਦੁੱਧ ਦੀ ਪਰਖ ਡਿਪਟੀ ਡਾਇਰੈਕਟਰ ਡੇਅਰੀ ਦੇ ਦਫਤਰ ਵਿਖੇ ਸਮਾ ਸਵੇਰੇ 9 ਤੋ 11 ਵਜੇ ਤੱਕ ਮੁਫਤ ਕੀਤੀ ਜਾਦੀ ਹੈ। ਕਿਸੇ ਵੀ ਥਾ ਉੱਤੇ ਵਿਸੇਸ ਤੌਰ ਤੇ ਅਜਿਹਾ ਕੈਪ ਆਯੋਜਿਤ ਕਰਨ ਲਈ ਹੈਲਪਲਾਈਨ ਨੰਬਰ 98784-41386 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਗੁਰਵਿੰਦਰ ਸਿੰਘ, ਮੀਨੂ ਨੇਗੀ, ਸੰਜੀਵ ਸਰਮਾ ਅਤੇ ਗੁਰਦੀਪ ਸਿੰਘ ਹਾਜਰ ਸਨ।

Related posts

– ਦੇਸ਼ ਭਗਤ ਯੂਨੀਵਰਸਿਟੀ ਵਿਖੇ ਹੋਏ ਕੁਸ਼ਤੀ ਤੇ ਵਾਲੀਬਾਲ ਦੇ ਜ਼ਿਲ੍ਹਾ ਪੱਧਰੀ ” ਖੇਡਾਂ ਵਤਨ ਪੰਜਾਬ ਦੀਆਂ” ਦੇ ਮੁਕਾਬਲੇ-

JL News

ਗੈਂਗ ਨਾਲ ਸਬੰਧਤ ਹਰਿਆਣਾ ਦੇ ਦੋ ਵਿਅਕਤੀ ਗ੍ਰਿਫਤਾਰ-

JL News

3600 ਸਫ਼ਾਈ ਕਰਮਚਾਰੀਆਂ/ਸਫ਼ਾਈ ਮਿੱਤਰਾਂ ਨੂੰ ਸੁਤੰਤਰਤਾ ਦਿਵਸ ਦਾ ਤੋਹਫ਼ਾ,ਮੁੱਖ ਮੰਤਰੀ ਨੇ ਪੱਕੇ ਕਰਨ ਦੇ ਪੱਤਰ ਸੋਂਪ ਕੀਤੀ ਸ਼ੁਰੂਆਤ –

JL News
Download Application