Punjab Punjabi

ਬੈਡਮਿੰਟਨ ਵਿਚ ਨੈਨਸੀ, ਸਮਰੀਨ, ਵਿਜੇ, ਅਸ਼ਵਨੀ ਤੇ ਹਰਪ੍ਰੀਤ ਕੌਰ ਨੇ ਆਪਣੇ ਆਪਣੇ ਵਰਗਾਂ ਦੇ ਮੈਚ ਜਿੱਤੇ

ਜੇਐਲ ਨਿਊਜ / JL NEWS
ਤਰਨਤਾਰਨ(ਪੰਜਾਬ) / 17-09-2022

ਖੇਡਾਂ ਵਤਨ ਪੰਜਾਬ ਦੀਆਂ ਦੇ 6ਵੇਂ ਦਿਨ ਚੱਲ ਰਹੇ ਜਿਲ੍ਹਾ ਪੱਧਰੀ ਮੁਕਾਬਲੇ ਵਿਚ ਬੈਡਮਿੰਟਨ ਦੇ ਬਹੁਤ ਵਧੀਆ ਮੁਕਾਬਲੇ ਵੇਖਣ ਨੂੰ ਮਿਲੇ। ਬੱਚਿਆਂ ਦੇ ਨਾਲ-ਨਾਲ ਸੀਨੀਅਰ ਵਰਗ ਵਿਚ ਵੀ ਮਰਦਾਂ ਦੇ ਮਹਿਲਾ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਜਿਲ੍ਹਾ ਖੇਡ ਅਧਿਕਾਰੀ ਸ੍ਰੀ ਇੰਦਰਵੀਰ ਸਿੰਘ ਨੇ ਦੱਸਿਆ ਕਿ ਅੱਜ ਆਏ ਵੱਖ-ਵੱਖ ਵਰਗਾਂ ਦੇ ਨਤੀਜਿਆਂ ਵਿਚ ਨੈਨਸੀ, ਸਮਰੀਨ ਕੌਰ, ਵਿਜੇ ਕੁਮਾਰ, ਅਸ਼ਵਨੀ ਕੁਮਾਰ ਤੇ ਹਰਪ੍ਰੀਤ ਕੌਰ ਨੇ ਆਪਣੇ ਆਪਣੇ ਵਰਗਾਂ ਵਿਚ ਪਹਿਲੇ ਦਰਜੇ ਵਿਚ ਰਹਿ ਕੇ ਜਿੱਤ ਪ੍ਰਾਪਤ ਕੀਤੀ। ਨਤੀਜਿਆਂ ਦੇ ਵੇਰਵੇ ਦਿੰਦੇ ਉਨਾਂ ਨੇ ਦੱਸਿਆ ਕਿ ਅੰਡਰ 17 ਫੀਮੇਲ ਵਿਚ ਨੈਨਸੀ ਨੇ ਪਹਿਲਾ, ਨਵਪ੍ਰੀਤ ਕੌਰ ਨੇ ਦੂਸਰਾ, ਨਵਪ੍ਰੀਤ ਕੌਰ ਨੇ ਤੀਸਰਾ ਤੇ ਪਲਕਪ੍ਰੀਤ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਵਿਚ ਸਮਰੀਨ ਕੌਰ ਨੇ ਪਹਿਲਾ, ਅਨਹਦ ਕੌਰ ਨੇ ਦੂਸਰਾ, ਜਸ਼ਨਪ੍ਰੀਤ ਕੌਰ ਨੇ ਤੀਸਰਾ, ਜਸਮੀਤ ਸੰਧੂ ਨੇ ਚੌਥਾ ਅਤੇ ਜਗਦੀਪ ਕੌਰ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਅੰਡਰ 50 ਮਰਦਾਂ ਦੇ ਮੁਕਾਬਲੇ ਵਿਚ ਵਿਜੈ ਕੁਮਾਰ ਨੇ ਪਹਿਲਾ, ਤਜਿੰਦਰਪਾਲ ਸਿੰਘ ਨੇ ਦੂਸਰਾ ਅਤੇ ਰਜਿੰਦਰ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ 41 ਤੋਂ 50 ਸਾਲ ਮਰਦਾਂ ਦੇ ਵਰਗ ਵਿਚ ਅਸ਼ਵਨੀ ਕੁਮਾਰ ਨੇ ਪਹਿਲਾ, ਹਰੀਸ਼ ਮਰਵਾਹਾ ਨੇ ਦੂਸਰਾ ਅਤੇ ਗੁਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 21 ਤੋਂ 40 ਸਾਲ ਮਹਿਲਾ ਵਰਗ ਵਿਚ ਹਰਪ੍ਰੀਤ ਕੌਰ ਨੇ ਪਹਿਲਾ, ਸਮਰਿਧੀ ਨੇ ਦੂਸਰਾ ਤੇ ਅਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

Related posts

ਸੰਗਰੂਰ ਜ਼ਿਮਨੀ ਚੋਣ ਲਈ 5 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹੋਏ ਰੱਦ: ਰਿਟਰਨਿੰਗ ਅਫ਼ਸਰ

JL News

300 ਯੂਨਿਟ ਮੁਫ਼ਤ ਬਿਜਲੀ 1 ਜੁਲਾਈ ਤੋਂ ਦੇਣ ਦਾ ਐਲਾਨ l

JL News

ਕੈਪਟਨ ਅਮਰਿੰਦਰ ਸਿੰਘ ਬਣ ਸਕਦੇ ਹਨ ਅਗਲੇ ਉਪ ਰਾਸ਼ਟਰਪਤੀ, NDA ਵੱਲੋਂ ਉਮੀਦਵਾਰ ਐਲਾਨੇ ਜਾਣ ਦੀ ਤਿਆਰੀ-

JL News
Download Application