ਮਿਤੀ 27 ਅਪ੍ਰੈਲ ਨੂੰ ਸੀਮਿੰਟ ਕਲੋਨੀ ਅਮਲੋਹ ਵਿਖੇ ਅਰਚਨਾ ਪਤਨੀ ਤਰਸੇਮ ਸਿੰਘ ਦਾ ਹੋਇਆ ਸੀ ਕਤਲ।
ਜੇਐਲ ਨਿਊਜ਼ / JL NEWS
ਸ਼੍ਰੀ ਫ਼ਤਹਿਗੜ੍ਹ ਸਾਹਿਬ ( ਪੰਜਾਬ) / 22–06–2022
ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸ਼੍ਰੀ ਰਾਜਪਾਲ ਸਿੰਘ, ਕਪਤਾਨ ਪੁਲਿਸ, ਡੀ, ਫ਼ਤਹਿਗੜ੍ਹ ਸਾਹਿਬ ਅਤੇ ਸ਼੍ਰੀ ਸੁਖਵਿੰਦਰ ਸਿੰਘ, ਉਪ ਕਪਤਾਨ ਪੁਲਿਸ, ਸਰਕਲ, ਅਮਲੋਹ ਦੀ ਅਗਵਾਈ ਵਿੱਚ ਇੰਸ: ਅਮਰਬੀਰ ਸਿੰਘ ਮੁੱਖ ਅਫਸਰ ਥਾਣਾ ਅਮਲੋਹ ਵੱਲੋਂ ਮਿਤੀ 27 ਅਪ੍ਰੈਲ ਨੂੰ ਸੀਮਿੰਟ ਕਲੋਨੀ ਅਮਲੋਹ ਵਿਖੇ ਅਰਚਨਾ ਪਤਨੀ ਤਰਸੇਮ ਸਿੰਘ ਦੇ ਹੋਏ ਕਤਲ ਦੀ ਗੁੱਥੀ ਸੁਲਝਾਈ ਗਈ ਹੈ।
ਡਾ. ਗਰੇਵਾਲ ਨੇ ਦੱਸਿਆ ਕਿ ਅਰਚਨਾ ਪਤਨੀ ਤਰਸੇਮ ਸਿੰਘ ਦਾ ਕਤਲ ਹੋਣ ਸਬੰਧੀ ਮੁਕੱਦਮਾ ਨੰਬਰ 75 ਮਿਤੀ 27 ਅਪ੍ਰੈਲ ਅ/ਧ 302 ਆਈ ਪੀ ਸੀ ਥਾਣਾ ਅਮਲੋਹ ਰਜਿਸਟਰ ਹੋਇਆ ਸੀ। ਇਸ ਮੁਕੱਦਮਾ ਦੀ ਤਫਤੀਸ਼ ਦੌਰਾਨ ਮਿਤੀ 21 ਜੂਨ 2022 ਨੂੰ ਇੰਸ: ਅਮਰਬੀਰ ਸਿੰਘ, ਮੁੱਖ ਅਫਸਰ ਥਾਣਾ ਅਮਲੋਹ ਸਮੇਤ ਪੁਲਿਸ ਪਾਰਟੀ ਨੂੰ ਉਕਾਂਰ ਪੈਟਰੋਲ ਪੰਪ ਕੋਲ ਸੇਵਾ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਵਾਰਡ ਨੰਬਰ 06, ਅਮਲੋਹ ਮਲਾਕੀ ਹੋਇਆ। ਜਿਸ ਨੇ ਦੋ ਵਿਅਕਤੀਆਂ, ਜਿਨ੍ਹਾਂ ਦਾ ਨਾਮ ਫੂਲ ਬਾਬੂ ਪਾਸਵਾਨ ਪੁੱਤਰ ਰਾਮਸੀਸ ਪਾਸਵਾਨ ਵਾਸੀ ਸਿਮਰੀ ਥਾਣਾ ਹਠਰੀ ਜਿਲ੍ਹਾ ਮੁਜਫਰਪੁਰ (ਬਿਹਾਰ) ਹਾਲ ਕਿਰਾਏਦਾਰ ਕਾਲੇ ਬਾਬੂ ਦਾ ਮਕਾਨ ਮਾਘੀ ਕਾਲਜ ਰੋਡ ਅਮਲੋਹ ਅਤੇ ਬਿਰਜੂ ਦਾਸ ਪੁੱਤਰ ਜਨਾਰਧਨ ਦਾਸ ਵਾਸੀ ਕੋਰਾਹੀ ਥਾਣਾ ਗੋਲਾਲ ਜਿਲ੍ਹਾ ਮੱਧੇਪੁਰਾ ਬਿਹਾਰ ਹਾਲ ਵਾਸੀ ਜਰਨੈਲ ਕਲੋਨੀ, ਸ਼ੈੱਟੀ ਨੂੰ ਮੁੱਖ ਅਫਸਰ ਪਾਸ ਪੇਸ਼ ਕੀਤਾ।
ਮੁੱਖ ਅਫਸਰ ਥਾਣਾ ਅਮਲੋਹ ਵੱਲੋਂ ਫੂਲ ਬਾਬੂ ਪਾਸਵਾਨ ਅਤੇ ਬਿਰਜੂ ਦਾਸ ਨੂੰ ਸ਼ਾਮਲ ਤਫਤੀਸ਼ ਕਰਕੇ ਪੁੱਛਗਿੱਛ ਕੀਤੀ ਗਈ। ਬਾਅਦ ਪੁੱਛਗਿੱਛ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਤਫਤੀਸ਼ ਕਥਿਤ ਦੋਸ਼ੀਆਨ ਬਾਬੂ ਪਾਸਵਾਨ ਅਤੇ ਬਿਰਜੂ ਦਾਸ ਉਕਤਾਨ ਦੀ ਪੁੱਛਗਿੱਛ ਦੇ ਆਧਾਰ ਪਰ ਮੁਦੱਈ ਤਰਸੇਮ ਸਿੰਘ (ਮ੍ਰਿਤਕ ਦਾ ਪਤੀ) ਅਤੇ ਮੋਹਨ ਮਹਾਤੋਂ ਪੁੱਤਰ ਜੋਨ ਮਹਾਤੋਂ ਵਾਸੀ ਪਿੰਡ ਲਖਨ ਸਿੰਘ ਵਾਲਾ, ਥਾਣਾ ਢਾਕਾ, ਜਿਲ੍ਹਾ ਮੁਸਹਾਰੀ (ਬਿਹਾਰ) ਨੂੰ ਮੁਕੱਦਮਾ ਵਿੱਚ ਮੁਲਜ਼ਮ ਨਾਮਜਦ ਕੀਤਾ ਗਿਆ। ਮਿਤੀ 22 ਜੂਨ 2022 ਨੂੰ ਦੌਰਾਨੇ ਤਫਤੀਸ਼ ਤਰਸੇਮ ਸਿੰਘ ਉਕਤ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਵਿੱਚ ਜੁਰਮ 120-ਬੀ ਹਿੰ:ਦੰ: ਦਾ ਵਾਧਾ ਕੀਤਾ ਗਿਆ ਹੈ।
ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ, ਕਿ ਮ੍ਰਿਤਕਾ ਅਰਚਨਾ ਦਾ ਕਤਲ ਉਸਦੇ ਪਤੀ ਤਰਸੇਮ ਸਿੰਘ ਵੱਲੋਂ ਕਥਿਤ ਤੌਰ ਉੱਤੇ ਉਸ (ਮ੍ਰਿਤਕ ਅਰਚਨਾ) ਦੇ ਆਚਰਨ ਤੇ ਸ਼ੱਕ ਕਰਦੇ ਹੋਏ ਸੁਪਾਰੀ ਦੇ ਕੇ ਕਰਵਾਇਆ ਗਿਆ ਹੈ। ਕਥਿਤ ਦੋਸੀਆਨ ਨੂੰ ਮਾਨਯੋਗ ਅਦਾਲਤ ਵਿਚ ਪੇਸ ਕਰਕੇ ਉਹਨਾ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।