ਜੇਐਲ ਨਿਊਜ਼ / JL NEWS
ਇਕੋਲਾਹਾ/ਖੰਨਾ(ਪੰਜਾਬ) / 25-07-2026
(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)
ਅਮਰਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਯੂਥ ਪ੍ਰਧਾਨ ਆਪ ਆਗੂ ਨੇ ਸਿੱਖਿਆ ਅਤੇ ਸਮਾਜ ਸੇਵਾ ਨੂੰ ਸਮਰਪਿਤ ਆਮ ਆਦਮੀ ਪਾਰਟੀ ਵੱਲੋਂ ਅੱਜ ਸਰਕਾਰੀ ਸਕੂਲ ਇਕੋਲਾਹਾ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਨਵੇਂ ਸਕੂਲ ਬੈਗ ਵੰਡੇ ਗਏ।
ਇਸ ਮੌਕੇ ਅਮਰਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਯੂਥ ਪ੍ਰਧਾਨ ਆਪ ਆਗੂ ਵਿਦਿਆਰਥੀਆਂ ਅਤੇ ਸਕੂਲ ਪ੍ਰਬੰਧਨ ਨੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਅਤੇ ਕੈਬਿਨੇਟ ਮੰਤਰੀ ਸ. ਤਰੁਣਪ੍ਰੀਤ ਸਿੰਘ ਸੌਂਦ ਜੀ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ‘ਚ ਕੀਤੇ ਜਾ ਰਹੇ ਬਦਲਾਅ ਅਤੇ ਪਾਰਟੀ ਵੱਲੋਂ ਕੀਤੀ ਜਾ ਰਹੀ ਇਸ ਤਰ੍ਹਾਂ ਦੀ ਸੇਵਾ ਸੱਚਮੁੱਚ ਸ਼ਲਾਘਾਯੋਗ ਹੈ।
ਪਾਰਟੀ ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਦਾ ਮਕਸਦ ਹੀ ਆ ਕਿ ਪੰਜਾਬ ਦੇ ਹਰ ਬੱਚੇ ਨੂੰ ਮੁਫਤ ਅਤੇ ਗੁਣਵੱਤਾ ਵਾਲੀ ਸਿੱਖਿਆ ਮਿਲੇ। ਇਸੇ ਲੜੀ ਤਹਿਤ ਇਹ ਬੈਗ ਵੰਡਣ ਦਾ ਉਪਰਾਲਾ ਕੀਤਾ ਗਿਆ ਹੈ।ਇਸ ਮੌਕੇ ਸਕੂਲ ਸਟਾਫ,ਅਮਰਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਯੂਥ ਪ੍ਰਧਾਨ,ਏਕਵੀਰ ਜ਼ਿਲ੍ਹਾ ਯੂਥ ਪ੍ਰਧਾਨ,ਸ: ਸੁਖਦੀਪ ਸਿੰਘ ਪ੍ਰਧਾਨ, ਹੈਪੀ ਸਰਪੰਚ ਇਕੋਲਾਹਾ, ਰਾਜੂ ਪ੍ਰਧਾਨ ਯੂਥ ਵਿੰਗ ਇਕੋਲਾਹਾ, ਬੱਬੀ ਫੀਡ ਸਟੋਰ,ਵਿੱਕਰ ਸਿੰਘ ਇਕੋਲਾਹਾ, ਸਤਵਿੰਦਰ ਸਿੰਘ ਰਾਜੂ, ਹਰਪ੍ਰੀਤ ਸਿੰਘ ਟ੍ਰਾਂਸਪੋਰਟ ਸਾਹਬ, ਡਾਕਟਰ ਦਵਿੰਦਰ ਸਿੰਘ ਕੋਆਰਡੀਨੇਟਰ, ਰਣਜੀਤ ਸਿੰਘ ਸਰਪੰਚ ਰਾਜੇਵਾਲ, ਇੰਦਰਜੀਤ ਸਿੰਘ ਰਾਜੇਵਾਲ, ਡਾਕਟਰ ਗੁਰਵਿੰਦਰ ਸਿੰਘ ਦਿਉਲ ਯੂਥ ਜੁਆਇੰਟ ਸੈਕਟਰੀ ਹੋਰ ਸਾਥੀ ਸਾਹਿਬਾਨ ਹਾਜ਼ਰ ਰਹੇ
